ਕਾਲਜ ’ਚ ਮਨਾਇਆ ਹੋਲੀ ਦਾ ਤਿਉਹਾਰ
ਹੋਲੀ ਦੇ ਤਿਉਹਾਰ ਮਾਲਵਾ ਗਰੁੱਪ ਆਫ
Publish Date: Tue, 03 Mar 2026 06:20 PM (IST)
Updated Date: Wed, 04 Mar 2026 04:06 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਹੋਲੀ ਦੇ ਤਿਉਹਾਰ ਮਾਲਵਾ ਗਰੁੱਪ ਆਫ਼ ਕਾਲਜਿਜ ਸਰਦੂਲੇਵਾਲਾ ਦੇ ਕੈਂਪਸ ਵਿੱਚ ਵਿਦਿਆਰਥਣਾਂ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ਕਿਹਾ ਕਿ ਰੰਗਾਂ ਨਾਲ ਪਿਆਰ ਕਰਨਾ ਅਸਲ ਵਿੱਚ ਕੁਦਰਤ ਨਾਲ ਪ੍ਰੇਮ ਕਰਨ ਦਾ ਹੀ ਪ੍ਰਤੀਕ ਹੈ। ਮਨੁੱਖ ਨੇ ਮੁੱਢ ਕਦੀਮ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਤਿਉਹਾਰਾਂ ਦੇ ਬਹਾਨੇ ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥਣਾਂ ਨੂੰ ਇਸ ਤਿਉਹਾਰ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਰਾਜ ਸੋਢੀ ਨੇ ਕਿਹਾ ਕਿ ਭਾਵੇਂ ਸਮਾਜ ਵਿੱਚ ਬੁਰਾਈ ਵੱਡੇ ਪੱਧਰ ਤੇ ਫ਼ੈਲੀ ਹੋਈ ਹੈ। ਫ਼ਿਰ ਵੀ ਆਖ਼ਰਕਾਰ ਜਿੱਤ ਸੱਚਾਈ ਦੀ ਹੀ ਹੁੰਦੀ ਹੈ। ਵਿਦਿਆਰਥਣਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਗਿਆ ਕਿ ਹੋਲੀ ਦੇ ਤਿਉਹਾਰ ਮੌਕੇ ਖ਼ਤਰਨਾਕ ਕੈਮੀਕਲ ਤਰਲ ਰੰਗਾਂ ਦੀ ਬਜਾਏ ਸੁੱਕੇ ਅਤੇ ਰਸਾਇਣ ਮੁਕਤ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ। ਲੜਕੀਆਂ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਸਭਿਆਚਾਰਕ ਗੀਤ ਸੰਗੀਤ ਨਾਲ ਆਨੰਦ ਮਾਣਿਆ। ਇਸ ਮੌਕੇ ਕਾਲਜ ਸਟਾਫ਼ ਵੱਲੋਂ ਪ੍ਰੋਫ਼ੈਸਰ ਬਲਜੀਤ ਪਾਲ ਸਿੰਘ, ਗੁਰਦੀਪ ਸਿੰਘ, ਮੈਡਮ ਜਸਪਾਲ ਕੌਰ, ਰਕਸ਼ਾ ਰਾਣੀ, ਸਿੰਬਲਪਾਲ, ਰੇਖਾ ਰਾਣੀ, ਹਰਪ੍ਰੀਤ, ਸ਼ਵੀਤੀ ਅਮਨਦੀਪ ਕੌਰ, ਰਵਨੀਤ ਹਾਜ਼ਰ ਸਨ।