ਗ੍ਰਹਿਣ ਲੱਗਣ ਕਾਰਨ ਮੰਦਰ ਰਹੇ ਬੰਦ
ਹੋਲੀ ਦਹਿਨ ਦੇ ਮੌਕੇ
Publish Date: Tue, 03 Mar 2026 06:22 PM (IST)
Updated Date: Wed, 04 Mar 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹੋਲੀ ਦਹਿਨ ਦੇ ਮੌਕੇ ’ਤੇ ਗ੍ਰਹਿਣ ਲੱਗਣ ਕਾਰਨ ਅੱਜ ਸਵੇਰੇ 6 ਵੱਜ ਕੇ 20 ’ਤੇ ਪੂਜਾ ਹੋਣ ਬਾਅਦ ਤੁਰੰਤ ਮੰਦਰ ਬੰਦ ਹੋ ਗਏ। ਸ਼ਹਿਰ ਦੇ ਸਾਰੇ ਹੀ ਮੰਦਰ ਬੰਦ ਹੋਣ ਦੇ ਕਾਰਨ ਕਈ ਸ਼ਰਧਾਲੂ ਮੰਦਰਾਂ ਦੇ ਬਾਹਰੋਂ ਹੀ ਮੁੜ ਗਏ। ਜੈ ਮਾਂ ਮੰਦਰ ਦੇ ਉਪ ਪ੍ਰਧਾਨ ਬਿੰਦਰਪਾਲ ਗਰਗ ਨੇ ਦੱਸਿਆ ਹੈ ਕਿ ਅੱਜ ਹੋਲੀ ਦਹਿਨ ਦੌਰਾਨ ਗ੍ਰਹਿਣ ਲੱਗਿਆ ਸੀ, ਜਿਸ ਕਾਰਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਦਰ ਬੰਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦੇ ਜੈ ਮਾਂ ਮੰਦਰ, ਲਕਸ਼ਮੀ ਨਾਰਾਇਣ ਮੰਦਰ, ਮਾਤਾ ਮਹਾਂਕਾਲੀ ਮੰਦਰ, ਨਵ ਦੁਰਗਾ ਮੰਦਰ, ਜੈ ਮਾਂ ਸ਼ਾਰਦਾ ਮੰਦਰ, ਸ਼ਕਤੀ ਭਵਨ, ਅੰਨਪੂਰਨਾ ਮੰਦਰ ਤੇ ਹੋਰ ਮੰਦਰ ਬੰਦ ਦੇਖੇ ਗਏ। ਉਨ੍ਹਾਂ ਦੱਸਿਆ ਕਿ ਹੋਲੀ ਦਹਿਨ ਦੀ ਅੱਜ ਜੋ ਪੂਜਾ ਹੋਣੀ ਸੀ, ਉਹ ਸਵੇਰੇ 6 ਵੱਜ ਕੇ 20 ਮਿੰਟਾਂ ਤੱਕ ਹੋਈ। ਇਹ ਹੋਲੀ ਦਹਿਨ ਅੱਜ ਰਾਤ ਨੂੰ ਸਾਡੇ 8 ਵਜੇ ਹੋਲਿਕਾ ਦਹਿਨ ਹੋਵੇਗਾ।