ਹੈਰੋਇਨ ਮਾਮਲੇ ’ਚ ਇਕ ਖ਼ਿਲਾਫ਼ ਕੇਸ ਦਰਜ
ਹੈਰੋਇਨ ਮਾਮਲੇ ਵਿੱਚ ਥਾਣਾ ਭੀਖੀ
Publish Date: Sun, 15 Mar 2026 05:48 PM (IST)
Updated Date: Mon, 16 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਹੈਰੋਇਨ ਮਾਮਲੇ ’ਚ ਥਾਣਾ ਭੀਖੀ ਪੁਲਿਸ ਨੇ ਇੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੌਲਦਾਰ ਹਾਕਮ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਗੁਰਪਿਆਰ ਸਿੰਘ ਉਰਫ਼ ਕਾਕਾ ਵਾਸੀ ਵਾਰਡ ਨੰਬਰ. 12 ਭੀਖੀ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 7.50 ਗ੍ਰਾਮ ਹੈਰੋਇਨ ਸਮੇਤ ਲਿਫਾਫੀ ਪਲਾਸਟਿਕ ਬਰਾਮਦ ਕੀਤੀ। ਥਾਣਾ ਸਰਦੂਲਗੜ੍ਹ ਪੁਲਿਸ ਨੇ ਸੀਨੀਅਰ ਸਹਾਇਕ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਉਰਫ਼ ਭਿੰਡੀ ਵਾਸੀ ਨੇੜੇ ਬਾਲ ਵਾਟਿਕਾ ਸਕੂਲ ਟਿੱਬੀ ਹਰੀ ਸਿੰਘ ਨੂੰ 200 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਮਾਨਸਾ ਦੇ ਜਾਂਚ ਅਧਿਕਾਰੀ ਹੌਲਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਉਰਫ਼ ਚਰਨੋ ਵਸੀ ਬੁਰਜ ਹਰੀ ਨੂੰ ਨੇੜੇ ਟੀ ਪੁਆਇੰਟ ਠੂਠਿਆਂਵਾਲੀ ਤੋਂ 45 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਥਾਣਾ ਭੀਖੀ ਪੁਲਿਸ ਨੇ ਥਾਣੇਦਾਰ ਸੁਖਪਾਲ ਸਿੰਘ ਨੂੰ ਮਨਪ੍ਰੀਤ ਦਾਸ ਵਾਸੀ ਅਕਾਲਗੜ੍ਹ ਕੋਠੇ ਭੀਖੀ ਰੋਡ ਧਨੌਲਾ ਤੋਂ ਡਰੇਨ ਪੁੱਲ ਨੇੜੇ ਅਨਾਜ ਮੰਡੀ ਹੀਰੋ ਕਲਾਂ ਨੂੰ 1900 ਟਰਾਮਾਡੋਲ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ।