ਪਿੰਡ ਭੰਮੇ ਖੁਰਦ ਵਿਖੇ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ
ਪਿੰਡ ਭੰਮੇ ਖੁਰਦ ਵਿੱਚ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ
Publish Date: Sun, 11 Jan 2026 06:18 PM (IST)
Updated Date: Mon, 12 Jan 2026 04:12 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਪਿੰਡ ਭੰਮੇ ਖੁਰਦ ਵਿੱਚ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੇ ਬਾਹਰਲੇ ਘਰ (ਬਾਗਲ) ਵਿੱਚ ਰਾਤ ਨੂੰ ਤਕਰੀਬਨ 2 ਵਜੇ ਤੂੜੀ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਨੇ ਪਹਿਲਾਂ ਤੂੜੀ ਦੇ ਢੇਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਫ਼ਿਰ ਕਮਰੇ ਦੀ ਛੱਤ ਡਿੱਗਣ ਕਾਰਨ ਅੱਗ ਹੋਰ ਫ਼ੈਲ ਗਈ। ਗੁਰਪ੍ਰੀਤ ਸਿੰਘ ਭੰਮਾਂ ਨੇ ਗੱਲ ਕਰਦਿਆਂ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੇ ਬਾਹਰਲੇ ਘਰ ਅੱਗ ਲੱਗਣ ਕਰਕੇ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਰਾਤ ਨੂੰ ਤਕਰੀਬਨ ਦੋ ਕੁ ਵਜੇ ਉਨ੍ਹਾਂ ਦੇ ਗੁਆਂਢੀ ਪੱਪੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬਾਗਲ ਵਿੱਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਅਰਸ਼ਦੀਪ ਸਿੰਘ ਨੂੰ ਫ਼ੋਨ ਕੀਤਾ। ਜਿਸ ਬਾਅਦ ਜਾ ਕੇ ਦੇਖਿਆ ਕਿ ਜੋਨਡੀਅਰ ਟ੍ਰੈਕਟਰ ਪੂਰੀ ਤਰ੍ਹਾਂ ਮੱਚ ਚੁੱਕਿਆ ਸੀ ਤੇ ਕੰਬਾਈਨ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਹਾਲੇ ਅੱਗ ਲੱਗਣ ਦੇ ਪੁਖਤਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਸਭ ਤੋਂ ਪਹਿਲਾਂ ਅੱਗ ਤੂੜੀ ਨੂੰ ਲੱਗੀ ਹੈ ਤੇ ਕਮਰੇ ਦੀ ਛੱਤ ਡਿੱਗ ਪਈ। ਤੂੜੀ ਤੋਂ ਅੱਗ ਵੱਧਦੀ ਵੱਧਦੀ ਅੱਗੇ ਟ੍ਰੈਕਟਰ ਨੂੰ ਪੈ ਗਈ ਤੇ ਫ਼ਿਰ ਕੰਬਾਈਨ ਨੂੰ ਅੱਗ ਲੱਗ ਗਈ। ਟਾਇਰ ਪੂਰ੍ਹੀ ਤਰ੍ਹਾਂ ਮੱਚ ਗਏ। ਜਦ ਟਾਇਰ ਦਾ ਧਮਾਕਾ ਹੋਇਆ ਤਾਂ ਉਸ ਦੇ ਬਾਅਦ ਗੁਆਂਢੀਆਂ ਨੂੰ ਪਤਾ ਲੱਗਿਆ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਅਰਸ਼ਦੀਪ ਦੇ ਘਰ ਫ਼ੋਨ ਕੀਤਾ ਅਤੇ ਪਿੰਡ ਦੇ ਲੋਕਾਂ ਨੇ ਰਲ ਕੇ ਇਸ ’ਤੇ ਕਾਬੂ ਪਾਇਆ। ਨੁਕਸਾਨ ਦਾ ਅਜੇ ਉਹ ਸਪੱਸ਼ਟ ਨਹੀਂ ਦੱਸ ਸਕੇ। ਤਕਰੀਬਨ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।