ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦਾ ਲਾਇਆ ਕੈਂਪ : ਬਿਰਲਾ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ
Publish Date: Thu, 19 Feb 2026 05:13 PM (IST)
Updated Date: Thu, 19 Feb 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਲਈ ਕਾਰਡ ਬਣਾਉਣ ਲਈ ਵਿਧਾਇਕ ਡਾ. ਵਿਜੈ ਸਿੰਗਲਾ ਦੀ ਦੇਖ-ਰੇਖ ਹੇਠ ਸ਼ਹਿਰ ਮਾਨਸਾ ਵਿੱਚ ਕੈਂਪ ਲਾਏ ਜਾ ਰਹੇ ਹਨ, ਜਿਸ ਅਧੀਨ ਅੱਜ ਨਿੰਮ ਵਾਲੀ ਗਲੀ ਵਿੱਚ ਕੈਂਪ ਲਾਇਆ ਗਿਆ। ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਬਿਰਲਾ ਨੇ ਦੱਸਿਆ ਕਿ ਸਿਹਤ ਬੀਮਾ ਕਾਰਡ ਬਣਾਉਣ ਲਈ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਅਤੇ ਹਰ ਕੈਂਪ ਵਿੱਚ ਲੋਕਾਂ ਦੀ ਭੀੜ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਲਈ ਆਪਣੇ ਨਾਲ ਵੋਟਰ ਆਈਡੀ ਕਾਰਡ, ਆਧਾਰ ਕਾਰਡ ਅਤੇ ਛੋਟੇ ਨਾਬਾਲਿਗ ਬੱਚੇ ਦਾ ਜਨਮ ਸਰਟੀਫ਼ਿਕੇਟ ਨਾਲ ਲਿਆਉਣਾ ਜ਼ਰੂਰੀ ਹੈ। ਅੱਜ ਦੇ ਕੈਂਪ ਵਿੱਚ ਗੁਰਦੀਪ ਸਿੰਘ ਨੇ ਕਾਰਡ ਬਣਾਉਣ ਦੀ ਸੇਵਾ ਨਿਭਾਈ। ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਲੰਟੀਅਰ ਤੇ ਸਰਕਾਰੀ ਮੁਲਾਜ਼ਮ ਇੰਨ੍ਹਾਂ ਕੈਂਪਾਂ ਵਿੱਚ ਕੰਮ ਤੇ ਲੱਗੇ ਹੋਏ ਹਨ ਤਾਂ ਕਿ ਕੋਈ ਵੀ ਵਿਅਕਤੀ ਇਸ ਸੁਵਿਧਾ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਇੱਕ ਵਸਨੀਕ ਇਸ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵਪ੍ਰੀਤ ਲਵਲੀ, ਸੈਨਿਕ ਭਲਾਈ ਵਿੰਗ ਦੇ ਕੋਆਡੀਨੇਟਰ ਇੰਦਰ ਜੀਤ ਸਿੰਘ ਉੱਭਾ, ਤਰਸੇਮ ਜੋਗਾ, ਮਨੋਜ ਕੁਮਾਰ, ਮਾਸਟਰ ਪ੍ਰੇਮ ਨਾਥ, ਸ਼ੰਭੂ ਨਾਥ ਆਦਿ ਮੌਜੂਦ ਸਨ।