ਬੁਲੇਟ ਦੇ ਪਟਾਕੇ ਬਣੇ ਲੋਕਾਂ ਲਈ ਸਿਰਦਰਦੀ
ਇਲਾਕੇ ਅੰਦਰ ਮਨਚਲੇ ਨੌਜਵਾਨਾਂ ਵੱਲੋਂ ਬਿਨ੍ਹਾਂ
Publish Date: Thu, 09 Apr 2026 07:14 PM (IST)
Updated Date: Fri, 10 Apr 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇਲਾਕੇ ਅੰਦਰ ਮਨਚਲੇ ਨੌਜਵਾਨਾਂ ਵੱਲੋਂ ਬਿਨ੍ਹਾਂ ਕਿਸੇ ਡਰ ਤੋਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੇਸ਼ੱਕ ਕੁਝ ਸਮਾਂ ਪਹਿਲਾਂ ਪੁਲਿਸ ਵੱਲੋਂ ਵੱਡੀ ਗਿਣਤੀ ਵਿਚ ਬੁਲੇਟ ਮੋਟਰਸਾਈਕਲਾਂ ਦੇ ਸਲੰਸਰ ਉਤਾਰ ਕੇ ਇਕ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਹੁਣ ਫ਼ਿਰ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਆਮ ਸੁਣੇ ਜਾ ਸਕਦੇ ਹਨ। ਇਮਤਿਹਾਨਾਂ/ਟੈਸਟਾਂ ਦੇ ਦਿਨ ਹੋਣ ਕਾਰਨ ਇਨ੍ਹਾਂ ਮਨਚਲੇ ਨੌਜਵਾਨਾਂ ਵੱਲੋਂ ਇਮਤਿਹਾਨ ਸ਼ੁਰੂ ਹੋਣ ਅਤੇ ਖਤਮ ਹੋਣ ਸਮੇਂ ਸ਼ਹਿਰ ਵਿਚ ਇਹ ਆਵਾਜ਼ਾਂ ਵੱਡੀ ਗਿਣਤੀ ਵਿਚ ਸੁਣੀਆਂ ਜਾ ਸਕਦੀਆਂ ਹਨ। ਬੇਸ਼ੱਕ ਕੈਂਚੀਆਂ ਚੌਕ, ਕ੍ਰਿਸ਼ਨਾ ਮੰਦਰ ਚੌਕ ਚ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਵਿਚ ਲੱਗੇ ਰਹਿੰਦੇ ਹਨ ਪਰ ਅਜਿਹੇ ਅਨਸਰਾਂ ਤੇ ਕਾਬੂ ਪਾਉਣਾ ਪੁਲਿਸ ਲਈ ਮੁਸ਼ਕਿਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਹੁੰਦੇ ਹਨ, ਉੱਥੋਂ ਤਾਂ ਨੌਜਵਾਨ ਬਿਨ੍ਹਾਂ ਪਟਾਕੇ ਵਜਾਏ ਲੰਘ ਜਾਂਦੇ ਹਨ। ਪਰ ਜਿਵੇਂ ਹੀ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਇਸ ਕਾਰਨ ਦਿਲ ਦੇ ਮਰੀਜ਼ਾਂ, ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਨੂੰ ਡਾਹਢੀ ਪ੍ਰੇਸ਼ਾਨੀ ਹੁੰਦੀ ਹੈ।