ਹਰ ਹਰ ਮਹਾਂਦੇਵ ਸੇਵਾ ਮੰਡਲ ਨੇ ਕਰਵਾਇਆ ਸਮਾਗਮ
ਹਰ ਹਰ ਮਹਾਂਦੇਵ ਸੇਵਾ ਮੰਡਲ
Publish Date: Sun, 08 Feb 2026 07:06 PM (IST)
Updated Date: Mon, 09 Feb 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਟੁੱਟਦੇ ਸਮਾਜਿਕ ਰਿਸ਼ਤੇ, ਪਰਿਵਾਰ ਤੇ ਸਮਾਜ ਬਹੁਤ ਘਾਤਕ ਹੈ। ਇਸ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਇਸ ਪ੍ਰਤੀ ਕੁਝ ਕਰਨਾ ਤਾਂ ਦੂਰ, ਸਾਡੀ ਫ਼ਿਕਰਮੰਦੀ ਵੀ ਨਹੀਂ ਹੈ। ਇਹ ਗੱਲ ਰਾਸ਼ਟਰੀ ਸੰਘ ਚਾਲਕ ਤੇ ਸਮਾਗਮ ਦੇ ਮੁੱਖ ਮਹਿਮਾਨ ਸੁਸ਼ੀਲ ਤੇ ਜ਼ਿਲ੍ਹਾ ਸੰਘ ਚਾਲਕ ਜਤਿੰਦਰ ਨੇ ਸਰਵ ਧਰਮ ਸੰਮੇਲਨ ਆਯੋਜਿਤ ਸੰਮਤੀ ਮਾਨਸਾ ਵਲੋਂ ਕਰਵਾਏ ਧਰਮ ਸੰਮੇਲਨ ‘ਚ ਕਹਿੰਦਿਆਂ ਚਿੰਤਾ ਪ੍ਰਗਟਾਈ ਕਿ ਪਹਿਲਾਂ ਸੰਯੁਕਤ ਤੇ ਵੱਡੇ ਪਰਿਵਾਰ ਹੁੰਦੇ ਸਨ। ਉਨ੍ਹਾਂ ’ਚ ਸਹਿਚਾਰ ਹੁੰਦਾ ਸੀ,ਪਰ ਇਹ ਹੁਣ ਅਲੋਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਮਾਜ ਜਿਵੇਂ ਵੰਡਿਆ ਗਿਆ ਹੈ ਅਤੇ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਹੈ। ਉਸ ਪ੍ਰਤੀ ਅਸੀਂ ਜੇਕਰ ਕੁਝ ਨਾ ਕੀਤਾ ਤਾਂ ਇਹ ਹੋਰ ਵਿਕਰਾਲ ਤੇ ਸੁਆਰਥ ਰੂਪ ਲੈ ਲਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਤੇ ਨਾ ਹੀ ਜਾਤਾਂ-ਪਾਤਾਂ, ਫ਼ਿਰਕਿਆਂ, ਵਰਗਾ ‘ਚ ਸਾਨੂੰ ਆਪਣੀ ਪਹਿਚਾਣ ਨਹੀਂ ਦੇਖਣੀ ਚਾਹੀਦੀ। ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਵਾਤਾਵਰਣ ਪ੍ਰਤੀ ਵੀ ਅਸੀਂ ਇੰਨੇ ਅਵੇਸਲੇ ਤੇ ਲਾਪ੍ਰਵਾਹ ਹੋ ਗਏ ਹਾਂ ਕਿ ਇਸ ਦੂਸ਼ਿਤ ਵਾਤਾਵਰਨ ਨੇ ਸਾਨੂੰ ਬਿਮਾਰੀਆਂ ਦੀ ਜਕੜ ‘ਚ ਲੈ ਲਿਆ ਹੈ। ਅਸੀਂ ਵਾਤਾਵਰਣ ਨੂੰ ਜ਼ਹਿਰੀਲਾ ਬਣਾ ਰਹੇ ਹਾਂ। ਕੂੜਾ ਪ੍ਰਦੂਸ਼ਣ ਤੇ ਈ -ਕਚਰੇ ਨੇ ਸਾਡੇ ਲਈ ਵਾਤਾਵਰਨ ’ਚ ਨਵੇਂ ਨਵੇਂ ਖ਼ਤਰਨਾਕ ਵਾਇਰਸ ਪੈਦਾ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਠੱਲ੍ਹਣਾ ਵੀ ਬੇਹੱਦ ਜ਼ਰੂਰੀ ਹੈ, ਜੇਕਰ ਅਸੀਂ ਇਸ ਪ੍ਰਤੀ ਇਹੀ ਲਾਪਰਵਾਹੀ ਬਣਾਈ ਰੱਖੀ ਤਾਂ ਇਕ ਦਿਨ ਅਸੀਂ ਵਾਤਾਵਰਨ ਦੇ ਜ਼ਹਿਰ ਨਾਲ ਹੀ ਮਰ ਜਾਵਾਂਗੇ। ਉਨ੍ਹਾਂ ਸਮਾਜ ਦੇ ਟੁੱਟਣ ਤੇ ਵਾਤਾਵਰਨ ਦੇ ਜ਼ਹਿਰੀਲੇਪਣ ਪ੍ਰਤੀ ਫ਼ਿਕਰਮੰਦੀ ਪ੍ਰਗਟਾਈ। ਇਸ ਦੌਰਾਨ ਅਜੈ ਬਾਂਸਲ ਵਿਵਸਥਾ ਪ੍ਰਮੁੱਖ, ਜਿੰਮੀ ਕਾਠ, ਯੋਗੇਸ਼ ਬਾਂਸਲ, ਅਰੁਣ ਬਿੱਟੂ ਤੇ ਵਿਵੇਕ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਦੌਰਾਨ ਗਿਆਨ ਚੰਦ, ਕੌਂਸਲ ਕੁਮਾਰ, ਅੰਕੇਸ ਕੁਮਾਰ,ਅਜੈ ਕੁਮਾਰ ਕੇਵਲ ਕ੍ਰਿਸ਼ਨ, ਅਮਨਦੀਪ ਰੌਕੀ ਭੰਮਾ, ਭੂਸ਼ਣ ਮੱਤੀ, ਰੋਹਿਤ ਬਾਂਸਲ, ਮੱਖਣ ਲਾਲ ਅਜੈ ਬਾਂਸਲ, ਤਰਸੇਮ ਪੱਪੂ, ਵਿਕਾਸ ਵਿਕੀ, ਰਮੇਸ਼ ਟੋਨੀ, ਕਾਕਾ ਮੌੜ, ਨਾਰੀ ਸ਼ਕਤੀ ਵੰਦਨਾ ਦਾਨੇਵਾਲੀਆ ,,,ਮੰਜੂ ਮਿੱਤਲ, ਰੁਚੀ ਗਰਗ, ਜੀਵਨ, ਪ੍ਰਿਆ, ਸੁਨੀਤਾ, ਸੰਤੋਸ਼, ਸਸੀ ਬਾਲਾ, ਸ਼ੈਲੀ ਰਾਣੀ, ਕੁਸੁਮ, ਮਾਇਆ, ਸ਼ਿਵਾਨੀ ਰਤਨਾ ਤੇ ਕਮਲੇਸ਼ ਰਾਣੀ ਆਦਿ ਹਾਜ਼ਰ ਸਨ।