ਕੇਂਦਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਭਾਜਪਾ ’ਚ ਹੋ ਰਹੇ ਸ਼ਾਮਲ : ਨਕੱਈ
ਮੋਦੀ ਸਰਕਾਰ ਦੀਆਂ ਲੋਕ ਹਿਤੇਸ਼ੀ ਨੀਤੀਆਂ ਤੋਂ
Publish Date: Wed, 08 Apr 2026 09:17 PM (IST)
Updated Date: Thu, 09 Apr 2026 04:11 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਹਿਤੇਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਅੱਜ ਪੰਜਾਬ ਅੰਦਰ ਪਿੰਡਾਂ ਦੇ ਲੋਕ ਵੱਡੀ ਗਿਣਤੀ ’ਚ ਭਾਜਪਾ ਦਾ ਪੱਲਾ ਫੜ੍ਹ ਰਹੇ ਹਨ। ਉਹ ਦਿਨ ਦੂਰ ਨਹੀਂ, ਜਦ ਭਾਰਤੀ ਜਨਤਾ ਪਾਰਟੀ 2027 ਦੀਆਂ ਚੋਣਾਂ ਬਾਅਦ ਪੰਜਾਬ ਦੀ ਸੱਤਾ ਤੇ ਰਾਜ ਕਰੇਗੀ। ਇਹ ਸ਼ਬਦ ਅੱਜ ਇੱਥੇ ਗੁਰਨੇ ਕਲਾਂ ਦੇ ਕਰੀਬ 20 ਪਰਿਵਾਰਾਂ ਨੂੰ ਭਾਜਪਾ ‘ਚ ਸ਼ਾਮਲ ਕਰਵਾਉਣ ਉਪਰੰਤ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕੱਈ ਨੇ ਪਿੰਡ ਗੁਰਨੇ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਹਰ ਵਰਗ ਨੂੰ ਬਰਾਬਰ ਦਰਜਾ ਦਿੰਦਿਆਂ ਲੋਕਾਂ ਨੂੰ ਲਾਭਪਾਤਰੀਆਂ ਸਹੂਲਤਾਂ ਸਿੱਧੀਆਂ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅੱਜ ਵੀ ਅਨੇਕਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅੱਜ ਪੰਜਾਬ ਸਰਕਾਰ ਦੇ ਕੰਮਾਂ ਤੋਂ ਪੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਕੇ ਵੋਟਾਂ ਵਟੋਰੀਆ ਸਨ ਅੱਜ ਉਹੀ ਸਰਕਾਰ ਸਟੇਜਾਂ ਤੇ ਵਿਕਾਸ ਦੀ ਗੱਲ ਕਰਨ ਦੀ ਬਜਾਏ ਚੁੱਟਕਲਿਆ ਨਾਲ ਡੰਗ ਟਪਾ ਰਹੀ ਹੈ, ਜਿਸਨੂੰ ਪੰਜਾਬ ਦੀ ਜਨਤਾ ਭਲੀਭਾਂਤ ਜਾਣੂ ਹੈ। ਜਿਨ੍ਹਾਂ ਸੂਬਿਆਂ ਅੰਦਰ ਭਾਜਪਾ ਦੀ ਸਰਕਾਰ ਹੈ, ਉਥੇ ਗੈਂਗਸਟਰਵਾਦ ਅਤੇ ਨਸ਼ੇ ਦੇ ਤਸਕਰਾਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਹੈ। ਉਹ ਸੂਬੇ ਕੇਂਦਰ ਸਰਕਾਰ ਦੀ ਸਾਂਝੀਵਾਲਤਾ ਨਾਲ ਤਰੱਕੀ ਦੇ ਰਾਹ ਤੁਰੇ ਹੋਏ ਹਨ। ਇਸ ਮੌਕੇ ਹਲਕਾ ਇੰਚਾਰਜ ਭੋਲਾ ਸਿੰਘ ਹਸਨਪੁਰ ਬੋਲਦਿਆਂ ਕਿਹਾ ਕਿ ਭਾਜਪਾ ਪਾਰਟੀ ਨਾਲ ਜੁੜਨ ਵਾਲੇ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਕਿਉਕਿ ਹਰ ਵਰਕਰ ਪਾਰਟੀ ਦੀ ਮਜਬੂਤੀ ਲਈ ਜਰੂਰੀ ਹੁੰਦਾ ਹੈ ਜੋ ਬੂਥ ਪੱਧਰ ਤੋਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਦਾ ਹੈ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਂਦਾ ਹੈ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਗਗਨ ਸ਼ਰਮਾ ਬਰੇਟਾ, ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾਂ, ਮੰਗੂ ਸਿੰਘ ਦੌਦੜਾ ਤੋਂ ਇਲਾਵਾ ਮਨਪ੍ਰੀਤ ਸਿੰਘ, ਹੈਰੀ ਸਿੰਘ, ਨਿੱਕਾ ਸਿੰਘ, ਜੱਗਾ ਸਿੰਘ, ਰਮਨਦੀਪ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਲੀਲਾ ਸਿੰਘ, ਦਰਬਾਰਾ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।