ਗੁਰੂ ਨਾਨਕ ਕਾਲਜ ਨੇ ਐੱਮਓਯੂ ਕੀਤਾ ਸਾਈਨ
ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ
Publish Date: Thu, 05 Feb 2026 06:28 PM (IST)
Updated Date: Thu, 05 Feb 2026 06:29 PM (IST)
ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਸ਼ਾਰਟ ਟਰਮ ਵੈਲਯੂ ਐਡਿਡ ਫ਼ਾਰਮਾ ਇੰਡਸਟਰੀ ਕੋਰਸਾਂ ਸਬੰਧੀ ਯੂਪੀਏ ਐੱਨਆਰ, (ਯੂਨਾਈਟਿਡ ਫ਼ਾਰਮਾ ਐਸੋਸੀਏਸ਼ਨ ਨਾਰਥ ਰੀਜਨ) ਨਾਲ ਐੱਮਓਯੂ (ਮੈਮੋਰੰਡਮ ਆਫ਼ ਅੰਡਰ ਸਟੈਂਡਿੰਗ) ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨਾਈਟਿਡ ਫ਼ਾਰਮਾ ਐਸੋਸੀਏਸ਼ਨ ਨਾਰਥ ਰੀਜ਼ਨ ਦੇ ਅੰਡਰ 400 ਤੋਂ ਵੱਧ ਫਾਰਮਾਸਿਊਟੀਕਲ ਮੈਨੂਫ਼ੈਕਚਰਿੰਗ ਕੰਪਨੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤਹਿਤ ਛੇ ਮਹੀਨੇ ਦਾ ਵੈਲਯੂ ਐਡਿਡ ਕੋਰਸ ਸ਼ੁਰੂ ਕੀਤਾ ਜਾਣਾ ਹੈ। ਇਸ ਕੋਰਸ ਵਿੱਚ ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀ ਦਾਖ਼ਲਾ ਲੈ ਸਕਦੇ ਹਨ। ਪਲੇਸਮੈਂਟ ਅਫ਼ਸਰ ਡਾ. ਨੀਤਿਕਾ ਗੋਇਲ ਨੇ ਦੱਸਿਆ ਕਿ ਇਸ ਕੋਰਸ ਦਾ ਪਾਠਕ੍ਰਮ ਕੰਪਨੀਆਂ ਵੱਲੋਂ ਨਿਰਧਾਰਿਤ ਕੀਤਾ ਜਾਣਾ ਹੈ। ਇਸ ਕੋਰਸ ਦੇ ਵਿਦਿਆਰਥੀਆਂ ਨੂੰ ਕੰਪਨੀਆਂ ਦੇ ਮਾਹਿਰਾਂ ਨਾਲ ਮਿਲ ਕੇ ਪੜ੍ਹਾਇਆ ਜਾਣਾ ਹੈ। ਯੂਪੀਏ ਐੱਨਆਰ ਦੇ ਪ੍ਰਧਾਨ ਵਿਸ਼ਾਲ ਜਸੂਜਾ ਅਤੇ ਸਕੱਤਰ ਨਵੀਨ ਸਤੇਰੀ ਨੇ ਦੱਸਿਆ ਕਿ ਇਸ ਤਹਿਤ ਵਿਦਿਆਰਥੀਆਂ ਨੂੰ ਉਦਯੋਗ ਵਿਜਿਟ ਅਤੇ ਸਟੂਡੈਂਟ ਅਕਸਚੇਂਜ ਪ੍ਰੋਗਰਾਮ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਕੋਰਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ 100 ਵਿਦਿਆਰਥੀਆਂ ਦੀ ਪਲੇਸਮੈਂਟ ਹੋਵੇਗੀ। ਇਸ ਸਮੇਂ ਡਾ. ਹਰਪ੍ਰੀਤ ਸਿੰਘ ਅਤੇ ਪ੍ਰੋ. ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।