ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਬਣੀ ਉੱਤਰੀ ਭਾਰਤ ਲਈ ਸਿੱਖਿਆ ਦਾ ਚਾਨਣ-ਮੁਨਾਰਾ
ਡਾਇਰੈਕਟੋਰੇਟ ਆਫ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ
Publish Date: Fri, 05 Jun 2026 05:20 PM (IST)
Updated Date: Fri, 05 Jun 2026 05:23 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਗਵਾਈ ਵਿਚ ਚੱਲ ਰਹੀ ਮਾਲਵੇ ਦੀ ਸਿਰਮੌਰ ਅਤੇ ਖੁਦ ਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਦਿਆ ਦਾ ਚਾਨਣ ਮੁਨਾਰਾ ਹੈ। ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਸਕੱਤਰ ਵਿੱਦਿਆ ਇੰਜ. ਸੁਖਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਇਹ ਸੰਸਥਾ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਮਾਣ ਦੀ ਗੱਲ ਹੈ ਕਿ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਵਿਚ ਸੰਸਥਾ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਟੋਨੌਮਸ ਕਾਲਜ ਦਾ ਦਰਜਾ, ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਕੌਂਸਲ (ਨੈਕ) ਵੱਲੋਂ ਦੂਜੇ ਸਾਈਕਲ ਵਿੱਚ ‘ਏ ’ ਗ੍ਰੇਡ, ਭਾਰਤ ਸਰਕਾਰ ਦੇ ਬਾਇਓ ਤਕਨਾਲੋਜੀ ਵਿਭਾਗ (ਡੀਬੀਟੀ) ਦੁਆਰਾ ‘ਸਟਾਰ ਕਾਲਜ ਸਕੀਮ’, ਭਾਰਤ ਸਰਕਾਰ ਵੱਲੋਂ ‘ਰਾਸ਼ਟਰੀ ਕੌਸ਼ਲ ਵਿਕਾਸ (ਸਕਿੱਲ ਡਿਵੈਲਪਮੈਂਟ) ਸਕੀਮ’ ਅਧੀਨ ਸਕਿੱਲ ਹੱਬ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਵੱਲੋਂ ‘ਈਟ ਰਾਈਟ ਕੈਂਪਸ’ ਵਿੱਚ ਉੱਤਮਤਾ ਦਾ ਦਰਜਾ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਸ ਸੰਸਥਾ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ 2 (ਐਫ਼) ਅਤੇ 12(ਬੀ) ਸਟੇਟਸ, ਪੰਜਾਬ ਸਰਕਾਰ ਤੋਂ 95 ਫ਼ੀਸਦੀ ਸਹਾਇਤਾ, ਅਤੇ ਬੀਸੀਏ, ਐੱਮਸੀਏ ਅਤੇ ਬੀਬੀਏ ਕੋਰਸਾਂ ਲਈ ਏਆਈਸੀਟੀਈ ਵੱਲੋਂ ਮਾਨਤਾ ਪ੍ਰਾਪਤ ਹੈ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਅਗਵਾਈ ਵਿਚ ਇਸ ਸਮੇਂ ਸੰਸਥਾ ਵਿਚ 14 ਅੰਡਰ-ਗ੍ਰੈਜੂਏਟ, 18 ਪੋਸਟ-ਗ੍ਰੈਜੂਏਟ ਅਤੇ 13 ਸ਼ਾਰਟ-ਟਰਮ ਕੋਰਸਾਂ ਵਿੱਚ 7000 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਸੰਸਥਾ ਸਕਿੱਲ ਡਿਵੈਲਪਮੈਂਟ ਕੋਰਸਾਂ ਰਾਹੀਂ ਇਸ ਇਲਾਕੇ ਨੂੰ ਸਵੈ-ਰੁਜ਼ਗਾਰ ਦੇਣ ਲਈ ਉੱਚ ਸਿੱਖਿਆ ਮੁਹੱਈਆ ਕਰਵਾ ਰਹੀ ਹੈ, ਜਿਸ ਦੀ ਮੰਗ ਨਾ ਕੇਵਲ ਪੰਜਾਬ ਬਲਕਿ ਮਹਾਂਨਗਰਾਂ ਅਤੇ ਵਿਦੇਸ਼ਾਂ ਵਿਚ ਵੀ ਹੈ। ਵਿਸ਼ਵਵਿਆਪੀ ਰੁਝਾਨਾਂ ਅਤੇ ਉਦਯੋਗ ਦੀਆਂ ਵਿਕਸਤ ਹੋ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਅੰਤਰ-ਅਨੁਸ਼ਾਸਨੀ ਅਤੇ ਨਵੀਨਤਾਕਾਰੀ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਡਾਇਰੈਕਟੋਰੇਟ ਆਫ ਐਜੂਕੇਸ਼ਨ ਹਮੇਸ਼ਾ ਹੀ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਬੁਲੰਦੀਆਂ ਤੇ ਲਿਜਾਣ ਲਈ ਅਗਵਾਈ ਕਰ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿਚ ਸੰਸਥਾ ਨੇ 50 ਤੋਂ ਵੱਧ ਵੱਖ-ਵੱਖ ਕੰਪਨੀਆਂ ਅਤੇ ਉਦਯੋਗਾਂ ਨਾਲ ਸਮਝੌਤਾ ਪੱਤਰ (ਐਮਓਯੂਜ਼) ਕੀਤੇ ਹਨ, ਜਿਸ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ ਹੈ। ਸੰਸਥਾ ਆਪਣੇ ਅਤਿ-ਆਧੁਨਿਕ ਇਨਕਿਊਬੇਸ਼ਨ ਸੈਂਟਰ ਰਾਹੀਂ ਸਵੈ ਨਿਰਭਰ ਬਣਾਉਣ ਦੇ ਨਾਲ-ਨਾਲ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਸਿਰਜਣਹਾਰ ਵਜੋਂ ਅਰਥ ਵਿਵਸਥਾ ਵਿੱਚ ਯੋਗਦਾਨ ਪਾਉਣ ਲਈ ਊਰਜਾ ਪ੍ਰਦਾਨ ਕਰਦੀ ਹੈ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ 100 ਤੋਂ ਵੱਧ ਸਟਾਰਟਅੱਪ ਸ਼ੁਰੂ ਕੀਤੇ ਹਨ। ਯੂਪੀਐਸਸੀ ਅਤੇ ਪੀਸੀਐਸ ਸਮੇਤ ਬਾਕੀ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਭਾਈ ਗੁਰਦਾਸ ਜੀ ਕੋਚਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ, ਜਿੱਥੇ ਕਿ ਚਾਹਵਾਨ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਵਿਦਿਆਰਥੀ ਹਰ ਸਾਲ ਯੂ.ਜੀ.ਸੀ.-ਨੈੱਟ/ਜੇ.ਆਰ.ਐੱਫ., ਸੀ.ਐੱਸ.ਆਈ.ਆਰ.-ਨੈੱਟ/ਜੇ.ਆਰ.ਐੱਫ., ਗੇਟ ਵਰਗੀਆਂ ਕਈ ਵੱਕਾਰੀ ਰਾਸ਼ਟਰੀ ਪੱਧਰ ਦੀਆਂ ਯੋਗਤਾ ਪ੍ਰੀਖਿਆਵਾਂ ਪਾਸ ਕਰਦੇ ਹਨ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਦੇ ਹਨ। ਸੰਸਥਾ ਨੇ ਇੰਡਸਟਰੀ ਐਕਸਚੇਂਜ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸੰਸਥਾ ਵਿੱਚ ਏ.ਆਈ. ਇਨੇਬਲਡ ਕਲਾਸ ਰੂਮ, ਸਾਇੰਸ, ਕੰਪਿਊਟਰ, ਫੈਸ਼ਨ ਤਕਨਾਲੋਜੀ, ਫੂਡ ਪ੍ਰੋਸੈਸਿੰਗ, ਭਾਸ਼ਾਵਾਂ, ਕੋਮਲ ਕਲਾਵਾਂ ਅਤੇ ਹੋਰ ਲੋੜੀਂਦੀਆਂ ਪ੍ਰਯੋਗਸ਼ਾਲਾਵਾਂ ਹਨ। ਸਮੁੱਚੇ ਕੈਂਪਸ ਵਿੱਚ ਇੰਟਰਨੈੱਟ ਵਾਈ-ਫਾਈ ਦੀ ਸੁਵਿਧਾ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਡੋਰ ਸਪੋਰਟਸ ਕੰਪਲੈਕਸ-ਕਮ-ਇੰਡੋਰ ਸਟੇਡੀਅਮ ਹੈ। ਵਿਦਿਆਰਥਣਾਂ ਅਤੇ ਸਟਾਫ਼ ਨੂੰ ਰਿਹਾਇਸ਼ ਸਹੂਲਤਾਂ ਪ੍ਰਦਾਨ ਕਰਨ ਲਈ ਕੈਂਪਸ ਦੇ ਅੰਦਰ ਹੋਸਟਲ ਦੀ ਸੁਵਿਧਾ ਹੈ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀਆਂ ਅਕਾਦਮਿਕ ਲੋੜਾਂ ਨੂੰ ਪੂਰਾ ਕਰਨ ਲਈ ਈ-ਲਾਇਬ੍ਰੇਰੀ ਅਤੇ ਅਧਿਆਤਮਿਕ ਲਾਇਬ੍ਰੇਰੀ ਸਥਾਪਿਤ ਹੈ, ਜਿਸ ਵਿੱਚ ਪੁਰਾਤਨ ਗ੍ਰੰਥ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਨਿਸ਼ਾਨੀਆਂ ਹਨ ਅਤੇ ਇਸ ਤੋਂ ਇਲਾਵਾ ਵਿਭਾਗੀ ਲਾਇਬ੍ਰੇਰੀਆਂ ਵੀ ਸਥਾਪਿਤ ਹਨ। ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਅਕਾਦਮਿਕਤਾ ਲਈ ਜੋ ਨੀਤੀਆਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਨੀਤੀਆਂ ਨਾਲ ਸੰਸਥਾ ਦੇ ਵਿਦਿਆਰਥੀ ਅਕਾਦਮਿਕ ਖੇਤਰ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੀ ਮੈਰਿਟ ਸੂਚੀ ਵਿੱਚ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਸਥਾਨ ਹਾਸਲ ਕੀਤਾ ਹੈ। ਸੰਸਥਾ ਨੇ ਇਸ ਸੈਸ਼ਨ ਅੰਤਰ-ਕਾਲਜ, ਅੰਤਰ-ਵਰਸਿਟੀ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਚਾਲੀ ਤਮਗੇ ਪ੍ਰਾਪਤ ਕੀਤੇ ਹਨ। ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਲਗਾਤਾਰ ਗਿਆਰਵੀਂ ਵਾਰ ਓਵਰਆਲ ਜੇਤੂ ਰਹੀ ਅਤੇ ਅੰਤਰ-ਖੇਤਰੀ ਯੁਵਕ ਮੇਲੇ ਵਿਚ ਓਵਰਆਲ ਫਸਟ ਰਨਰ-ਅੱਪ ਟਰਾਫੀ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇਸ ਵਰ੍ਹੇ ਨਾਰਥ ਜ਼ੋਨ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਦੋ ਟੀਮਾਂ ਵਿੱਚ ਪ੍ਰਤੀਨਿਧਤਾ ਕੀਤੀ ਅਤੇ ਰਾਸ਼ਟਰੀ ਯੁਵਕ ਮੇਲੇ ਦੀ ਕੋਮਲ ਕਲਾ ਵੰਨਗੀ ਰੰਗੋਲੀ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਸੰਸਥਾ ਵਿੱਚ ਐੱਨ.ਸੀ.ਸੀ. (ਆਰਮੀ ਵਿੰਗ) ਦੀਆਂ ਦੋ ਯੂਨਿਟਾਂ ਹਨ ਐੱਨ.ਸੀ.ਸੀ. ਕੈਡਿਟਸ ਨੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਐੱਨ.ਸੀ.ਸੀ. ਕੈਂਪਾਂ, ਗਣਤੰਤਰ ਦਿਵਸ ਪਰੇਡ, ਥਲ ਸੈਨਾ ਕੈਂਪਾਂ ਅਤੇ ਸਾਲਾਨਾ ਸਿਖਲਾਈ ਕੈਂਪਾਂ ਆਦਿ ਵਿੱਚ ਹਿੱਸਾ ਲਿਆ ਹੈ। ਕਾਲਜ ਵਿੱਚ ਐੱਨ.ਐੱਸ.ਐੱਸ. ਦੀਆਂ ਪੰਜ ਇਕਾਈਆਂ ਹਨ, ਜਿਨ੍ਹਾਂ ਦੇ ਵਲੰਟੀਅਰਾਂ ਨੇ ਰਾਸ਼ਟਰੀ ਪੱਧਰ ਤੇ ਸਨਮਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀਆਂ ਨੂੰ ਨੈਤਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਕਰਨ ਲਈ ਵੱਖ-ਵੱਖ ਸੈੱਲ, ਕਮੇਟੀਆਂ ਅਤੇ ਕਲੱਬ ਸਥਾਪਿਤ ਕੀਤੇ ਹਨ। ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਅਗਵਾਈ ਵਿਚ ਪਿਛਲੇ ਸਾਲਾਂ ਵਿਚ “ਉਚੇਰੀ ਸਿੱਖਿਆ ਅਤੇ ਪਰਵਾਸ: ਸਥਿਤੀ ਅਤੇ ਸੰਭਾਵੀ ਹੱਲ” ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ, ਸੱਤਰੰਗ ਮੇਲਾ, ਨੰਨੀ ਛਾਂ ਪੰਜਾਬ ਚੈਰੀਟੇਬਲ ਟਰੱਸਟ ਅਤੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਬਾਲ ਕੈਂਸਰ ਜਾਗਰੂਕਤਾ ਸੈਮੀਨਾਰ, ਨਾਂਦੀ ਫਾਊਂਡੇਸ਼ਨ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਹਿਯੋਗ ਨਾਲ ਕੈਂਬਰਿਜ ਯੂਨੀਵਰਸਿਟੀ ਦੀ ਨਿਪੁੰਨਤਾ ਪ੍ਰੀਖਿਆ ਦਾ ਆਯੋਜਨ, ਮਿਨਿਸਟਰੀ ਆਫ ਕਲਚਰ (ਭਾਰਤ ਸਰਕਾਰ) ਵੱਲੋਂ ਕਰਵਾਏ ਗਏ “ਦ ਲਾਰਜਸਟ ਇੰਡੀਅਨ ਫੋਕ ਡਾਂਸ” ਵਿਚ ਭਾਗ ਲੈ ਕੇ ਗਿੰਨੀਜ਼ ਵਰਲਡ ਰਿਕਾਰਡ, 450 ਸਾਲਾ ਜੋਤੀ ਜੋਤ ਦਿਵਸ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਗੁਰਮਤਿ ਚੇਤਨਾ ਮਾਰਚ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ, ਪਲੇਸਮੈਂਟ ਡਰਾਈਵ ਅਤੇ ਇੰਡਸਟਰੀ-ਅਕੈਡਮੀਆ ਮੀਟ ਕਰਵਾਈ ਗਈ ਹੈ। ਸੰਸਥਾ ਨਵੀਨਤਮ ਅਤੇ ਵਿਦਿਆਰਥੀ-ਕੇਂਦ੍ਰਿਤ ਪਾਠ-ਜੁਗਤਾਂ ਨੂੰ ਅਪਣਾਉਂਦੀ ਹੈ, ਜੋ ਪਰੰਪਰਾਗਤ ਸਿੱਖਿਆ ਨੂੰ ਆਧੁਨਿਕ ਪੈਡਾਗੋਜੀਕਲ ਪਹੁੰਚਾਂ ਜਿਵੇਂ ਕਿ ਕਿੱਤਾਮੁਖੀ ਸਿੱਖਣ, ਗਰੁੱਪ ਚਰਚਾਵਾਂ, ਆਈ.ਸੀ.ਟੀ. ਟੂਲਜ਼ ਅਤੇ ਪ੍ਰੋਜੈਕਟ-ਆਧਾਰਿਤ ਸਿੱਖਣ ਦੇ ਨਾਲ ਜੋੜਦੀਆਂ ਹਨ। ਕਾਲਜ ਸਹਿ-ਗਤੀਵਿਧੀਆਂ/ਪੂਰਕ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਜ਼ੋਰ ਦਿੰਦਾ ਹੈ, ਜੋ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਜ਼ਰੂਰੀ ਹਨ।ਹਰ ਵਰਗ ਦੇ ਵਿਦਿਆਰਥੀਆਂ ਲਈ 20 ਤੋਂ ਵੱਧ ਸਰਕਾਰੀ, ਗੈਰ-ਸਰਕਾਰੀ ਅਤੇ ਹੋਰ ਲੋਕ ਭਲਾਈ ਸੰਸਥਾਵਾਂ ਵੱਲੋਂ ਵਜ਼ੀਫ਼ਾ ਸਕੀਮਾਂ ਚਲਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫ਼ਾ ਸਕੀਮਾਂ ਚਲਾਈਆਂ ਜਾਂਦੀਆਂ ਹਨ। ਪੇਂਡੂ ਇਲਾਕੇ ਨਾਲ ਸਬੰਧਿਤ ਲੜਕੀਆਂ ਲਈ ਟ੍ਰਾਂਸਪੋਰਟ ਦੀ ਸਹੂਲਤ ਉਪਲੱਬਧ ਹੈ ਅਤੇ ਹੋਰਨਾਂ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਪੜ੍ਹ ਰਹੀਆਂ ਲੜਕੀਆਂ ਲਈ ਬੇਬੇ ਨਾਨਕੀ ਗਰਲਜ਼ ਹੋਸਟਲ ਦੀ ਸੁਵਿਧਾ ਹੈ। ਸੰਸਥਾ ਵਿਚ ਵਿਸਥਾਰਿਤ ਅਤੇ ਉਦਯੋਗ-ਕੇਂਦਰਿਤ ਪਾਠਕ੍ਰਮ, ਨਵੇਂ ਸਿਖਲਾਈ ਦੇ ਢੰਗ ਅਤੇ ਕਿੱਤਾਮੁਖੀ ਸਿੱਖਿਆ ਦੇ ਅਨੁਭਵਾਂ ਦੁਆਰਾ ਵਿਦਿਆਰਥੀਆਂ ਨੂੰ ਜੀਵਨ ਭਰ ਸਿੱਖਣ ਵਾਲੇ ਅਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕੀਤਾ ਜਾਂਦਾ ਹੈ।