ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ

ਚਤਰ ਸਿੰਘ, ਪੰਜਾਬੀ ਜਾਗਰਣ
ਬੁਢਲਾਡਾ
ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਵਿਭਾਗ ਵੱਲੋਂ ਐੱਨ.ਆਈ.ਆਈ.ਟੀ. ਫਾਊਂਡੇਸ਼ਨ ਦੇ ਸਹਿਯੋਗ ਨਾਲ ਮਿਤੀ 31 ਜਨਵਰੀ ਤੋਂ 7 ਫ਼ਰਵਰੀ 2026 ਤੱਕ ਆਰਟੀਫ਼ਿਸ਼ੀਅਲ ਇੰਟੈਲੀਜੈਂਸੀ ਅਤੇ ਸਾਈਬਰ ਸੁਰੱਖਿਆ ਵਿਸ਼ੇ 'ਤੇ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਇਲਾਕੇ ਦੇ ਵੱਖ ਵੱਖ ਸਰਕਾਰੀ, ਅਰਧ ਸਰਕਾਰੀ ਤੇ ਸਰਕਾਰੀ ਸਕੂਲਾਂ ਵਿਚ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਰਟੀਫਿਸੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਸਬੰਧੀ, ਵਧ ਰਹੇ ਏ.ਆਈ. ਦੇ ਪ੍ਰਸਾਰ ਅਤੇ ਨੌਕਰੀਆਂ ਸਬੰਧੀ ਜਾਗਰੂਕ ਕਰਨਾ ਸੀ। ਕੰਪਿਊਟਰ ਵਿਭਾਗ ਦੇ ਮੁਖੀ ਡਾ. ਰੇਖਾ ਕਾਲੜਾ ਨੇ ਦੱਸਿਆ ਕਿ ਇਸ ਸਿਖਲਾਈ ਸਮਾਗਮ ’ਚ ਵਿਦਿਆਰਥੀਆਂ ਨੂੰ ਏਆਈ ਦੇ ਨਵੇਂ ਟੂਲਜ਼ ਬਾਰੇ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮੋਬਾਈਲਾਂ ’ਚ ਸਿੱਧੇ ਅਸਿੱਧੇ ਤੌਰ ’ਤੇ ਬਹੁਤ ਸਾਰੀਆਂ ਐਪਸ ਆਉਂਦੀਆਂ ਹਨ। ਉਨ੍ਹਾਂ ਐਪਸ ਦੇ ਦਖਲ਼ ਨਾਲ ਕਈ ਵਾਰ ਸਾਡੇ ਅੰਦਰੂਨੀ ਡਾਟਾ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਬਚਣ ਲਈ ਸਾਨੂੰ ਕਿਹੜੀ ਸੁਰੱਖਿਆ ਦੀ ਲੋੜ ਹੈ।
ਇਸ ਵਰਕਸ਼ਾਪ ਵਿਚ ਇਹ ਜਾਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬਰਨਾਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਪੱਚੀ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ ਅਤੇ ਸਰਕਾਰੀ ਸਕੂਲਾਂ ਵਿਚ ਇਕ ਹਫਤੇ ਦਾ ਜਾਗਰੂਕਤਾ ਵਰਕਸ਼ਾਪ ਕਰਵਾਈ ਹੈ, ਜਿਸ ਵਿਚ ਐੱਨ.ਆਈ.ਆਈ.ਟੀ. ਫਾਊਂਡੇਸ਼ਨ ਵੱਲੋਂ ਰਾਜਵਰਧਨ, ਪ੍ਰਥਮ, ਸ਼ੁਸ਼ਾਂਤ ਅਤੇ ਮੋਹਿਤ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਸੰਸਥਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ, ਕਾਹਨਗੜ੍ਹ, ਬੋਹਾ (ਲੜਕੀਆਂ ਅਤੇ ਲੜਕੇ), ਬੱਛੋਆਣਾ, ਰੱਲੀ, ਕੁਲਰੀਆਂ, ਅੱਕਾਂਵਾਲੀ, ਫੱਤਾ ਮਾਲੋਕਾ, ਰਾਜੀਆ, ਮੱਤੀ, ਰੰਗੜਿਆਲ, ਅਤਲਾ, ਬਖਸੀਵਾਲਾ, ਮੂਨਕ, ਸਰਦੂਲਗੜ੍ਹ, ਝੰਡੂਕੇ, ਖਹਿਰਾ ਖੁਰਦ, ਭੀਖੀ, ਬਰ੍ਹੇ, ਸਨਾਵਰ ਸਮਾਰਟ ਸਕੂਲ ਭੁਪਾਲ, ਸਿਲਵਰ ਵਾਟਿਕਾ ਸਕੂਲ ਸਮਾਓਂ, ਦਸਮੇਸ਼ ਪਬਲਿਕ ਸਕੂਲ ਨੰਗਲ, ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ਼ ਕੋਟ ਧਰਮੂੰ ਅਤੇ ਡੀ.ਏ.ਵੀ. ਸਕੂਲ ਜਾਖਲ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਇਹ ਵਰਕਸ਼ਾਪ ਲਗਾਈ ਗਈ ਹੈ। ਇਸ ਸਬੰਧ ’ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਵਰਕਸ਼ਾਪਾਂ ਸਾਨੂੰ ਇਸ ਯੁਗ ਵਿਚ ਬਹੁਤ ਸਹਾਈ ਹਨ। ਇਸ ਵਿਚ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਬੰਧੀ ਬਹੁਤ ਕੁਝ ਸਿੱਖਿਆ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਵਰਕਸ਼ਾਪ ਤੋਂ ਸਾਨੂੰ ਉਨ੍ਹਾਂ ਐਪਸ ਬਾਰੇ ਜਾਣਕਾਰੀ ਮਿਲੀ ਹੈ ਜਿਹੜੀਆਂ ਨੂੰ ਅਸੀਂ ਅਣਜਾਣਪੁਣੇ ਵਿਚ ਆਪਣੇ ਮੋਬਾਇਲ ਵਿੱਚ ਰੱਖ ਲੈਂਦੇ ਹਾਂ ਅਤੇ ਉਹ ਸਾਡਾ ਅੰਦਰੂਨੀ ਡਾਟੇ ਦਾ ਵਿਸ਼ਲੇਸ਼ਣ ਕਰਦੀਆਂ ਹਨ ਜੋ ਸਾਡੇ ਲਈ ਖਤਰਨਾਕ ਹੈ। ਵਿਦਿਆਰਥੀਆਂ ਅਤੇ ਸਕੂਲਾਂ ਦੇ ਸਟਾਫ ਨੇ ਇਸ ਉੱਦਮ ਲਈ ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਸੰਧਿਆ ਵਤਸ, ਡਾ. ਨੀਤਿਕਾ ਗੋਇਲ, ਡਾ. ਗੀਤੂ, ਡਾ. ਦੀਪਾਲੀ ਅਤੇ ਵਿਭਾਗ ਦੇ ਸਮੂਹ ਅਧਿਆਪਨ ਅਮਲੇ ਦਾ ਸਹਿਯੋਗ ਰਿਹਾ।