ਮੀਰਾ ਪਬਲਿਕ ਸਕੂਲ ’ਚ ਦਾਦਾ-ਦਾਦੀ ਦਿਵਸ ਮਨਾਇਆ
ਮੀਰਾ ਪਬਲਿਕ ਸਕੂਲ ਸਰਦੂਲਵਾਲਾ ਵਿਖੇ
Publish Date: Sat, 14 Feb 2026 06:00 PM (IST)
Updated Date: Sun, 15 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵਿਖੇ ਦਾਦਾ-ਦਾਦੀ ਦਿਵਸ ਪ੍ਰਸੰਨਤਾ ਨਾਲ ਮਨਾਇਆ ਗਿਆ। ਉਦਘਾਟਨ ਵਿਦਿਆਰਥੀਆਂ ਦੇ ਦਾਦਾ, ਦਾਦੀ ਅਤੇ ਹਰਮੇਲ ਸਿੰਘ ਸਰਪੰਚ ਸਰਦੂਲੇਵਾਲਾ, ਜੋ ਕਿ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ ਸਨ ਦੁਆਰਾ ਕੀਤਾ ਗਿਆ। ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਮੀਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਾਮ ਕ੍ਰਿਸ਼ਨ ਯਾਦਵ ਨੇ ਵਿਦਿਆਰਥੀਆਂ ਨੂੰ ਆਪਣੇ ਦਾਦਾ-ਦਾਦੀ ਦਾ ਆਦਰ ਅਤੇ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮੈਨੇਜ਼ਮੈਂਟ ਮੈਂਬਰ ਸਤੀਸ਼ ਕੁਮਾਰ ਲਹਿਰੀ ਨੇ ਵੀ ਅੰਤਰ ਪੀੜ੍ਹਤੀ ਰਿਸ਼ਤਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਵੱਲੋਂ ਗੀਤ, ਨਾਚ ਅਤੇ ਸਕਿਟਾਂ ਅਤੇ ਹੋਰ ਕਈ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਮਹੇਸ਼ ਗਰਗ, ਰਜਿੰਦਰ ਗਰਗ, ਨਰੇਸ਼ ਕੁਮਾਰ ਲਹਿਰੀ, ਮੀਰਾ ਕਾਲਜ ਆੱਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਰਾਕੇਸ਼ ਕੁਮਾਰ ਵੀ ਇਸ ਸ਼ੁਭ ਦਿਹਾੜੇ ਮੌਂਕੇ ਹਾਜ਼ਰ ਹੋਏ।