ਮਿਉਂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰੇ ਸਰਕਾਰ
5 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ
Publish Date: Tue, 24 Mar 2026 06:50 PM (IST)
Updated Date: Wed, 25 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਬਰਨਾਲਾ ਦੇ ਹੰਢਿਆਇਆ ’ਚ 5 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਪੰਜਾਬ ਦੇ ਮਿਉਂਸਪਲ ਮੁਲਾਜ਼ਮਾਂ ਦੀ ਇੱਕ ਸਾਂਝੀ ਕਨਵੈਨਸ਼ਨ ਹੋ ਰਹੀ ਹੈ। ਇਸ ਸਬੰਧੀ ਸੂਬਾ ਚੇਅਰਮੈਨ ਜਨਕ ਰਾਜ ਸਿੰਗਲਾ ਮਾਨਸਾ ਨੇ ਦੱਸਿਆ ਕਿ ਕਨਵੈਨਸ਼ਨ ਵਿੱਚ ਮੌਜੂਦਾ ਤੌਰ ’ਤੇ ਕੰਮ ਕਰ ਰਹੇ ਤੇ ਸੇਵਾਮੁਕਤ ਹੋ ਚੁੱਕੇ ਮਿਉਂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇੰਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੰਟ੍ਰੈਕਟ ਤੇ ਕਰਨ ਜਾਂ ਕੰਟ੍ਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, 1.01.2004 ਤੋਂ ਆਪਣੀ ਪੁਰਾਣੀ ਪੈਨਸ਼ਨ ਲਾਗੂ ਕਰਨਾ, ਤਨਖ਼ਾਹਾਂ ਸਮੇਂ ਸਿਰ ਦੇਣੀਆਂ, ਪੀਐੱਫ ਜਮ੍ਹਾਂ ਕਰਵਾਉਣਾ, ਦਫਤਰਾਂ ਵਿੱਚ ਸਟਾਫ਼ ਦੀ ਕਮੀ ਪੂਰੀ ਕਰਨੀ, ਐੱਨਓਸੀ ਸਮੇਂ ਸਿਰ ਮਿਲਣਾ ਅਤੇ ਪੈਂਡਿੰਗ ਇਨਕੁਆਰੀ ਨੂੰ ਤਰੱਕੀ ਜਾਂ ਰਿਟਾਇਰਮੈਂਟ ਤੋਂ 6, 7 ਮਹੀਨੇ ਪਹਿਲਾਂ ਮੁਕੰਮਲ ਕਰਨਾ, ਰਿਟਾਇਰਡ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ ਅਤੇ ਐਲਟੀਸੀ ਪੈਨਸ਼ਨ ਨਾਲ ਹੀ ਜੋੜ ਕੇ ਭੇਜਣਾ, ਓਲਡ ਏਜ਼ ਅਲਾਉਂਸ ਬਿਨ੍ਹਾਂ ਬੇਨਤੀ ਪੱਤਰ ਲਏ ਲਾਗੂ ਕਰਨਾ, ਏਡੀਸੀ ਦਫ਼ਤਰਾਂ ਵਿੱਚ ਲੇਖਾਕਾਰਾਂ ਸਮੇਤ ਬਾਕੀ ਮੁਲਾਜ਼ਮਾਂ ਦੀ ਕਮੀ ਪੂਰੀ ਕਰਨੀ ਆਦਿ ਸ਼ਾਮਲ ਹਨ। ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਜੀਰਾ ਤੇ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਨੇ ਸਮੁੱਚੇ ਮੁਲਾਜ਼ਮਾਂ ਨੂੰ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਦੋਨਾਂ ਯੂਨੀਅਨਾਂ ਦੇ ਪ੍ਰਧਾਨਾਂ ਦੀ ਚੋਣ ਵੀ ਹੋਵੇਗੀ।