ਸਰਕਾਰੀ ਸਮਾਰਟ ਸਕੂਲ ਦਾਤੇਵਾਸ ’ਚ ਪੱਖੇ ਕੀਤੇ ਦਾਨ
ਸਰਕਾਰੀ ਸੀਨੀਅਰ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ
Publish Date: Fri, 20 Mar 2026 07:34 PM (IST)
Updated Date: Sat, 21 Mar 2026 04:11 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਤੇਵਾਸ ਵਿੱਚ ਸਮਾਜ ਸੇਵਾ ਦੀ ਇੱਕ ਮਿਸਾਲ ਦੇਖਣ ਨੂੰ ਮਿਲੀ। ਇਸ ਮੌਕੇ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਹਰਨੇਕ ਸਿੰਘ ਵੱਲੋਂ ਪ੍ਰਧਾਨ ਅਮਰੀਕ ਸਿੰਘ ਦਾਤੇਵਾਸ ਅਤੇ ਮਲਕੀਤ ਸਿੰਘ ਸ਼ੀਮਾਰ ਕੰਪਿਊਟਰ ਅਧਿਆਪਕ ਦੇ ਸਹਿਯੋਗ ਨਾਲ ਸਕੂਲ ਨੂੰ ਪੱਖੇ ਦਾਨ ਕੀਤੇ । ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਅਮਰਜੀਤ ਸਿੰਘ ਸਾਇੰਸ ਮਾਸਟਰ ਨੈਸ਼ਨਲ ਅਵਾਰਡੀ ਅਤੇ ਰਾਜਪਾਲ ਸਿੰਘ ਲੈਕਚਰਾਰ ਪੋਲੀਟੀਕਲ ਸਾਇੰਸ ਵਿਸ਼ੇਸ਼ ਮਹਿਮਾਨ ਤੌਰ ’ਤੇ ਹਾਜ਼ਰ ਹੋਏ। ਸਮਾਗਮ ’ਚ ਸਕੂਲ ਦੇ ਪ੍ਰਿੰਸੀਪਲ, ਮੈਡਮ ਸੁਖਬੀਰ ਕੌਰ ਜੀ ਵੱਲੋ ਦਾਨੀ ਸੱਜਣਾਂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਦੇ ਯੋਗਦਾਨ ਨਾਲ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ’ਚ ਪੜ੍ਹਾਈ ਲਈ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਸਕੂਲ ਦਾ ਵਾਤਾਵਰਨ ਹੋਰ ਸੁੱਖਦਾਇਕ ਬਣੇਗਾ। ਅਮਰਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਖੇਤਰ ਵਿੱਚ ਯੋਗਦਾਨ ਦੇਣਾ ਸਭ ਤੋਂ ਵੱਡੀ ਸੇਵਾ ਹੈ ਤੇ ਹਰ ਸਮਰੱਥ ਵਿਅਕਤੀ ਨੂੰ ਅੱਗੇ ਆ ਕੇ ਸਕੂਲਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਭਰਾ ਹਰਨੇਕ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਨ ਅਤੇ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਤੇ ਮਲਕੀਤ ਕੌਰ, ਰਜੀਵ ਮਸੀਹ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਬਲਵੀਰ ਕੋਰ, ਮਧੂ ਮੈਡਮ, ਹਰਪ੍ਰੀਤ ਕੌਰ, ਸੁਸ਼ੀਲ ਕੁਮਾਰ, ਰਮਨਦੀਪ ਕੌਰ, ਸਿਮਰਪਾਲ ਕੌਰ, ਪਰਮਪ੍ਰੀਤ ਕੌਰ, ਜਸਵਿੰਦਰ ਸਿੰਘ ਆਦਿ ਹਾਜ਼ਰ ਰਹੇ।