ਗੋਲਡ ਮੈਡਲ ਜਿੱਤ ਕੇ ਆਈ ਵਿਦਿਆਰਥਣ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ
ਬੀਤੇ ਦਿਨੀ ਸਰਦੂਲਗੜ੍ਹ ਦੇ ਵਾਰਡ ਨੰਬਰ
Publish Date: Thu, 15 Jan 2026 06:51 PM (IST)
Updated Date: Thu, 15 Jan 2026 06:51 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਬੀਤੇ ਦਿਨੀਂ ਸਰਦੂਲਗੜ੍ਹ ਦੇ ਵਾਰਡ ਨੰਬਰ 6 ਦੀ ਵਸਨੀਕ ਅਤੇ ਮੀਰੀ ਪੀਰੀ ਖਾਲਸਾ ਅਕੈਡਮੀ ਕਾਹਨੇਵਾਲਾ ਦੀ ਵਿਦਿਆਰਥਣ ਹਰਸ਼ਿਤਾ ਵੱਲੋਂ ਤਾਈ ਕਮਾਂਡੋ ਗੇਮ ਵਿੱਚੋਂ ਨੈਸ਼ਨਲ ਪੱਧਰ ਤੇ ਖੇਡ ਕੇ ਗੋਲਡ ਮੈਡਲ ਹਾਸਲ ਕੀਤਾ, ਜਿਸ ਦਾ ਸਰਦੂਲਗੜ ਪਹੁੰਚਣ ਤੇ ਆੜ੍ਹਤੀਆ ਐਸੋਸੀਏਸ਼ਨ, ਨਗਰ ਪੰਚਾਇਤ, ਕਰਿਆਨਾ ਐਸੋਸੀਏਸ਼ਨ ਅਤੇ ਪੈਸਟੀਸਾਈਡ ਯੂਨੀਅਨ ਵਲੋਂ ਬੱਚੀ, ਸਕੂਲ ਚੇਅਰਮੈਨ ਅਤੇ ਮਾਪਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਪ੍ਰੇਮ ਗਰਗ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ਪਹੁੰਚੀ ਵਿਦਿਆਰਥਣ ਹਰਸ਼ਿਤਾ ਉਸ ਦੇ ਮਾਪਿਆਂ ਅਤੇ ਸਕੂਲ਼ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੱਚੇ ਇਲਾਕੇ ਦੀ ਸ਼ਾਨ ਹਨ ਹੋਰ ਬੱਚਿਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਵੀ ਸਮੂਹ ਆੜ੍ਹਤੀਆਂ ਦੇ ਨਾਲ ਬੱਚੀ ਦਾ ਸਵਾਗਤ ਕਰਨ ਲਈ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚੀ ਦੀ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਹੈ। ਇਸੇ ਤਰ੍ਹਾਂ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ‘ਆਪ’ ਆਗੂ ਅਤੇ ਕੌਂਸਲਰ ਵਿਰਸਾ ਸਿੰਘ ਤੇ ਸੁਖਜੀਤ ਸਿੰਘ ਬੱਬਰ ਨੇ ਵੀ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚੇ ਮਾਪਿਆਂ ਦੇ ਨਾਲ ਨਾਲ ਇਲਾਕੇ ਦੀ ਵੀ ਸ਼ਾਨ ਹਨ। ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਸ਼ਹਿਰ ਵਾਸੀਆਂ ਵਲੋ ਵਿਦਿਆਰਥਣ ਦੇ ਕੀਤੇ ਭਰਵੇਂ ਸਵਾਗਤ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀ ਯੂਨੀਅਨ ਦੇ ਆਗੂ ਅਵਤਾਰ ਸਿੰਘ, ਬਿਕਰਮ ਸਿੰਘ ਵਿੱਕੀ, ਸੰਤਰਾਮ ਮੀਰਪੁਰ, ਬਲਵਿੰਦਰ ਸਿੰਘ ਬਰਨ, ਰਾਹੁਲ ਕੁਮਾਰ (ਮੋਨੂੰ) ਬਨੀਸ਼ ਕੁਮਾਰ, ਮੋਹਨ ਲਾਲ ਗਰਗ, ਗਗਨਦੀਪ ਗੱਗੀ ਪ੍ਰਧਾਨ ਪਰਿਆਸ ਕਲੱਬ, ਕੌਂਸਲਰ ਰੇਸ਼ਮ ਸਿੰਘ, ਕੌਂਸਲਰ ਨਵਿੰਦਰ ਸਿੰਘ, ਸੱਤਪਾਲ ਜਿੰਦਲ ਪ੍ਰਧਾਨ ਕਰਿਆਨਾ ਯੂਨੀਅਨ, ਦਵਿੰਦਰ ਸ਼ਰਮਾ ਪ੍ਰਧਾਨ ਪੈਸਟੀਸਾਈਡ ਯੂਨੀਅਨ, ਜੀਵਨ ਸਿੰਗਲਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।