ਗਹਿਣੇ ਤੇ ਨਕਦੀ ਚੋਰੀ ਕਰਕੇ ਚੋਰ ਫ਼ਰਾਰ
ਸੋਨਾ ਅਤੇ ਨਗਦੀ ਚੋਰੀ
Publish Date: Wed, 15 Apr 2026 05:32 PM (IST)
Updated Date: Thu, 16 Apr 2026 04:03 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਗਹਿਣੇ ਤੇ ਨਕਦੀ ਚੋਰੀ ਕਰਕੇ ਚੋਰ ਫ਼ਰਾਰ ਹੋਣ ਦੇ ਮਾਮਲੇ ’ਚ ਥਾਣਾ ਸਰਦੂਲਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਮੁਦੱਈ ਪਰਮਦੀਪ ਸਿੰਘ ਵਾਸੀ ਭਗਵਾਨਪੁਰ ਹੀਂਗਣਾ ਅਨੁਸਾਰ 12 ਅਪ੍ਰੈਲ 2026 ਨੂੰ ਉਹ ਆਪਣੀ ਰਿਸ਼ਤੇਦਾਰੀ ਵਿੱਚ ਗਿਆ ਸੀ ਤਾਂ ਜਦ ਅਗਲੇ ਦਿਨ 13 ਅਪ੍ਰੈਲ 2026 ਦੀ ਸਵੇਰੇ ਕਰੀਬ 7.30 ਵਜੇ ਆਪਣੇ ਘਰ ਵਾਪਸ ਆਏ ਤਾਂ ਘਰ ਦਾ ਮੁੱਖ ਗੇਟ ਦਾ ਜਿੰਦਰਾ ਲੱਗਿਆ ਹੋਇਆ ਸੀ। ਅੰਦਰ ਲੌਬੀ ਦੇ ਗੇਟ ਦਾ ਜਿੰਦਰਾ ਤੋੜਿਆ ਹੋਇਆ ਸੀ। ਕਮਰਿਆਂ ਵਿੱਚ ਅਲਮਾਰੀਆਂ ਅਤੇ ਡਬਲ ਬੈੱਡਾਂ ਦਾ ਸਮਾਨ ਕੱਪੜਾ ਲੀੜਾ ਖਿਲਰਿਆ ਪਿਆ ਸੀ। ਜਦ ਉਨ੍ਹਾਂ ਨੇ ਸਾਰੇ ਸਮਾਨ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਦੇ ਘਰ ਵਿੱਚੋਂ ਕਰੀਬ 10 ਤੋਲੇ ਸੋਨਾ, ਜਿਸ ਦੀ ਕੁੱਲ੍ਹ ਮਲੀਤੀ ਕਰੀਬ 14 ਲੱਖ ਰੁਪਏ ਬਣਦੀ ਹੈ ਅਤੇ ਘਰ ਵਿੱਚੋਂ ਕਰੀਬ 80 ਹਜ਼ਾਰ ਰੁਪਏ ਨਕਦੀ ਗਾਇਬ ਸੀ। ਇਸ ਦੀ ਕੁੱਲ੍ਹ ਮਲੀਤੀ 14 ਲੱਖ 80 ਹਜ਼ਾਰ ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾ ਮਾਲੂਮ ਖਿਲਾਫ਼ ਕੇਸ ਦਰਜ ਕਰ ਲਿਆ ਹੈ।