ਭਗਤਮਾਲਾ ਦੀ ਕਥਾ ਦੇ 7ਵੇਂ ਦਿਨ ਪਾਏ ਭੋਗ
ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ
Publish Date: Sun, 12 Apr 2026 05:57 PM (IST)
Updated Date: Mon, 13 Apr 2026 04:16 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ ਦੀ ਕਥਾ ਦੇ ਸੱਤਵੇਂ ਦਿਨ ਭੋਗ ਪਾਏ ਗਏ। ਇਸ ਵਿੱਚ ਕਥਾ ਸੁਣਾਉਂਦੇ ਹੋਏ ਸਵਾਮੀ ਸੁਧੀਰ ਜੀ ਰਾਜਪੁਰੇ ਵਾਲੇ ਨੇ ਦੱਸਿਆ ਕਿ ਭਗਤੀ ਕਰਨ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਸਵਾਮੀ ਜੀ ਨੇ ਬਚਨ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਅੱਜ ਦੀ ਜੋਤੀ ਪ੍ਰਚੰਡ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਮੁਨੀਸ਼ ਕੁਮਾਰ ਅਤੇ ਉਨ੍ਹਾਂ ਦੇ ਨਾਲ ਮੈਡਮ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ। ਭੋਗ ਪੈਣ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ। ਸ਼੍ਰੀ ਸ਼ਕਤੀ ਕੀਰਤਨ ਮੰਡਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਵਾਮੀ ਸੁਧੀਰ ਜੀ ਦਾ ਸਨਮਾਨ ਕੀਤਾ। ਇਸ ਮੌਕੇ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਵਿਨੋਦ ਕੁਮਾਰ, ਕੁਮਾਰ ਬਾਂਸਲ, ਭਗਵਾਨ ਦਾਸ, ਵਿਜੇ ਕੁਮਾਰ, ਵਿਨੋਦ ਕੁਮਾਰ ਪੰਮਾ, ਅੰਮ੍ਰਿਤਪਾਲ ਮਿੱਤਲ, ਪ੍ਰਸ਼ੋਤਮ ਬਾਂਸਲ, ਵਿਸ਼ਾਲ ਗੋਲਡੀ, ਰੁਲਦੂ ਰਾਮ, ਪਵਨ ਧੀਰ, ਸੁਖਪਾਲ ਬਾਂਸਲ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਤੇ ਉਨ੍ਹਾਂ ਦੇ ਨਾਲ ਪੂਰੀ ਇਸਤਰੀ ਸਤਿਸੰਗ ਸਭਾ ਹਾਜ਼ਰ ਸਨ।