ਸੋਨ ਮੈਡਲ ਜਿੱਤਣ ਵਾਲੀਆਂ ਕੁੜੀਆਂ ਦਾ ਲੋਹੜੀ ’ਤੇ ਹੋਵੇਗਾ ਸਨਮਾਨ
ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋ ਧੀਆਂ
Publish Date: Tue, 06 Jan 2026 06:30 PM (IST)
Updated Date: Wed, 07 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ 21ਵੇਂ ਲੋਹੜੀ ਮੇਲੇ ਦੌਰਾਨ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਦੌਰਾਨ ਪਹਿਲੀ ਵਾਰ ਗੋਲਡ ਮੈਡਲ ਜਿੱਤਣ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ 12 ਕਬੱਡੀ ਖਿਡਾਰਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 10 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਏ ਜਾ ਰਹੇ ਲੋਹੜੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਾਨਸਾ ਜ਼ਿਲ੍ਹੇ ਦੀਆਂ 21 ਹੋਣਹਾਰ ਧੀਆਂ ਦਾ ਸਨਮਾਨ ਕਰਨਗੇ। ਬਾਕੀ ਸਨਮਾਨਿਤ ਹੋਣ ਵਾਲੀਆਂ ਧੀਆਂ ਦੇ ਨਾਵਾਂ ਦਾ ਐਲਾਨ ਜਲਦ ਕੀਤਾ ਜਾਵੇ। ਲੋਹੜੀ ਪ੍ਰਚੰਡ ਕਰਨ ਦੀ ਰਸਮ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਚੁਸਪਿੰਦਰਬੀਰ ਸਿੰਘ ਭੁਪਾਲ ਮਾਲਵਾ ਜ਼ੋਨਲ ਇੰਚਾਰਜ ਯੁੱਧ ਨਸ਼ਿਆਂ ਵਿਰੁੱਧ ਕਰਨਗੇ। ਜ਼ਿਲ੍ਹੇ ਦੇ ਡੀਸੀ ਨਵਜੋਤ ਕੌਰ, ਐੱਸਐੱਸਪੀ ਭਗੀਰਥ ਸਿੰਘ ਮੀਨਾ ਸਮਾਗਮ ਦੀ ਪ੍ਰਧਾਨਗੀ ਕਰਨਗੇ। ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਜਨਰਲ ਸਕੱਤਰ ਹਰਦੀਪ ਸਿੱਧੂ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਹੜੀ ਮੇਲੇ ਦੌਰਾਨ ਜਿੰਨਾਂ 12 ਕਬੱਡੀ ਖਿਡਾਰਨਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਦੀਆਂ ਦੋ ਖਿਡਾਰਣਾਂ ਮਹਿਰੀਨ ਕੌਰ, ਸਿਮਰਜੀਤ ਕੌਰ, ਬਹਿਣੀਵਾਲ ਸਕੂਲ ਦੀਆਂ ਚਾਰ ਖਿਡਾਰਣਾਂ ਸੰਤੋਖ ਕੌਰ, ਜੀਵੀਕਾ ਕੌਰ, ਜਾਨਵੀ ਕੌਰ, ਏਕਮਦੀਪ ਕੌਰ, ਰਾਏਪੁਰ ਸਕੂਲ ਦੀਆਂ ਚਾਰ ਖਿਡਾਰਨਾਂ ਗੁਰਨੂਰ ਕੌਰ, ਹਰਨੂਰ ਕੌਰ, ਜਸਨੂਰ ਕੌਰ, ਨਵਨੀਤ ਕੌਰ, ਝੰਡੂਕੇ ਈ.ਜੀ.ਐੱਸ ਅਪਗ੍ਰੇਡ ਸਕੂਲ ਦੀ ਖਿਡਾਰਨ ਸ਼ਗਨਦੀਪ ਕੌਰ ਅਤੇ ਲਖਵੀਰ ਵਾਲਾ ਸਕੂਲ ਦੀ ਅਵਨੀਤ ਕੌਰ ਸ਼ਾਮਲ ਹੈ। ਕਬੱਡੀ ਖਿਡਾਰਣਾਂ ਦੀ ਅਗਵਾਈ ਬਲਜਿੰਦਰ ਕੌਰ, ਤੇਜਿੰਦਰ ਸਿੰਘ, ਸੱਤਪਾਲ ਸਿੰਘ, ਵਰਿੰਦਰ ਸਿੰਘ, ਸੁਖਦੀਪ ਸਿੰਘ ਨੇ ਸਟੇਟ ਖੇਡਾਂ ਦੌਰਾਨ ਕੀਤੀ।