ਕੁੜੀ ਨਾਲ ਜਬਰ ਜਨਾਹ ਦੇ ਦੋਸ਼ ’ਚ ਦੋ ਖ਼ਿਲਾਫ਼ ਕੇਸ
ਚੰਡੀਗੜ੍ਹ ’ਚ ਇਮੀਗ੍ਰੇਸ਼ਨ
Publish Date: Wed, 04 Feb 2026 06:28 PM (IST)
Updated Date: Thu, 05 Feb 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਕੁੜੀ ਨੂੰ ਬੇਹੋਸ਼ ਕਰਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ ਦੋ ਖ਼ਿਲਾਫ਼ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੀ ਜਾਂਚ ਅਧਿਕਾਰੀ ਗੁਰਮੀਤ ਕੌਰ ਨੇ ਦੱਸਿਆ ਕਿ ਮੁਦੈਲਾ ਪੀੜਤਾ ਵੱਲੋਂ ਬਿਆਨ ਦਰਜ ਕਰਵਾਏ ਹਨ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ, ਜਿੱਥੇ ਦੋਸ਼ੀਆਂ ਨੇ ਪੀੜਤਾ ਨੂੰ ਡਾਕੂਮੈਂਟ ਚੈੱਕ ਕਰਨ ਲਈ ਹੋਟਲ ਡੈਵਿਨ ਜ਼ੀਰਕਪੁਰ ਵਿਖੇ ਬੁਲਾਇਆ। ਉਥੇ ਦੋਸ਼ੀਆਂ ਨੇ ਪੀੜਤਾ ਨੂੰ ਬੇਹੋਸ਼ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਏ, ਇਸ ਨਾਲ ਪੀੜਤਾ ਗਰਭਵਤੀ ਹੋ ਗਈ ਸੀ। ਇਸ ਬਾਅਦ ਦੋਸ਼ੀ ਅੰਕਿਤ ਸਿੰਗਲਾ ਪੀੜਤਾ ਦੇ ਬਿਮਾਰ ਹੋਣ ਕਰ ਕੇ ਉਸ ਨੂੰ ਮਾਨਸਾ ਛੱਡਣ ਲਈ ਆ ਗਿਆ। ਇੱਥੇ ਉਸ ਨੇ 21 ਫ਼ਰਵਰੀ 2025 ਨੂੰ ਪੀੜਤਾ ਨਾਲ ਜਬਰ ਜਨਾਹ ਕੀਤਾ ਸੀ। ਜਾਂਚ ਅਧਿਕਾਰੀ ਅਨੁਸਾਰ ਮੁਦੈਲਾ ਦੇ ਬਿਆਨਾਂ ’ਤੇ ਇਸ ਮਾਮਲੇ‘ਚ ਅੰਕਿਤ ਸਿੰਗਲਾ ਤੇ ਲਕਸ਼ੈ ਜਿੰਦਲ ਖ਼ਿਲਾਫ਼ ਮੁਕੱਦਮਾ ਨੰਬਰ. 29 ਮਿਤੀ 3.02.26 ਅ/ਧ 64 (1), 89, 351 (3), 3 (5) ਬੀਐੱਨਐੱਸ ਅਧੀਨ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਦੀ ਹਾਲੇ ਤਕ ਗ੍ਰਿਫ਼ਤਾਰੀ ਬਾਕੀ ਹੈ।