ਬੀਐੱਸਸੀ ਫੈਸ਼ਨ ਡਿਜ਼ਾਇਨ ਦੇ ਨਤੀਜੇ ’ਚ ਵਿਦਿਆਰਥਣਾਂ ਅੱਵਲ
ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ
Publish Date: Mon, 16 Mar 2026 08:07 PM (IST)
Updated Date: Tue, 17 Mar 2026 04:13 AM (IST)

ਚਤਰ ਸਿੰਘ ਪੰਜਾਬੀ ਜਾਗਰਣ. ਬੁਢਲਾਡਾ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਬੀ.ਐਸਸੀ (ਫੈਸ਼ਨ ਡਿਜ਼ਾਈਨਿੰਗ) ਪਹਿਲੇ ਸੈਮੇਸਟਰ ਦੇ ਨਤੀਜੇ ’ਚ ਜੀ.ਆਈ.ਐਮ.ਟੀ ਕਾਲਜ ਬੁਢਲਾਡਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਨਤੀਜਿਆਂ ਅਨੁਸਾਰ ਨੇਹਾ ਪੁੱਤਰੀ ਬਲਵੀਰ ਸਿੰਘ ਨੇ 8.80% ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰਾਜਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਨੇ 8.72% ਨਾਲ ਦੂਜਾ ਸਥਾਨ ਹਾਸਲ ਕੀਤਾ। ਜਸਕਰਨ ਕੌਰ ਪੁੱਤਰੀ ਬਲਵੀਰ ਸਿੰਘ ਅਤੇ ਲਾਜ਼ਮ ਕੌਰ ਪੁੱਤਰੀ ਜਗਦੀਸ਼ ਸਿੰਘ ਨੇ 8.68% ਨਾਲ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸੀਪਲ ਡਾ. ਰੇਖਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹਨ। ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਦੱਸਿਆ ਕਿ 12ਵੀਂ ਕਲਾਸ ਤੋਂ ਬਾਅਦ ਬੀਐੱਸਸੀ (ਫੈਸ਼ਨ ਡਿਜ਼ਾਈਨਿੰਗ) ਕਰਨਾ ਵਿਦਿਆਰਥੀਆਂ ਲਈ ਬਹੁਤ ਵਧੀਆ ਕਰੀਅਰ ਵਿਕਲਪ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਰਾਹੀਂ ਵਿਦਿਆਰਥੀ ਫੈਸ਼ਨ ਡਿਜ਼ਾਈਨਿੰਗ, ਗਾਰਮੈਂਟ ਟੈਕਨੋਲੋਜੀ, ਟੈਕਸਟਾਈਲ ਡਿਜ਼ਾਈਨ, ਬੂਟੀਕ ਮੈਨੇਜਮੈਂਟ ਤੇ ਫੈਸ਼ਨ ਇੰਡਸਟਰੀ ਨਾਲ ਸੰਬੰਧਿਤ ਪ੍ਰੈਕਟੀਕਲ ਗਿਆਨ ਪ੍ਰਾਪਤ ਕਰਦੇ ਹਨ। ਇਸ ਕੋਰਸ ਤੋਂ ਬਾਅਦ ਵਿਦਿਆਰਥੀ ਫੈਸ਼ਨ ਡਿਜ਼ਾਈਨਰ, ਸਟਾਇਲਿਸਟ, ਬੂਟੀਕ ਓਨਰ, ਫੈਸ਼ਨ ਇਲਸਟਰੇਟਰ ਜਾਂ ਗਾਰਮੈਂਟ ਇੰਡਸਟਰੀ ਵਿੱਚ ਵਧੀਆ ਕਰੀਅਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਫੈਸ਼ਨ ਇੰਡਸਟਰੀ ਤੇਜ਼ੀ ਨਾਲ ਵਿਕਸਤ ਹੋ ਰਹੀ ਹੈ ਤੇ ਇਸ ਖੇਤਰ ’ਚ ਰੁਜ਼ਗਾਰ ਦੇ ਕਾਫੀ ਮੌਕੇ ਉਪਲਬਧ ਹਨ। ਕਾਲਜ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ ਲੈਬਜ਼, ਪ੍ਰੈਕਟੀਕਲ ਟ੍ਰੇਨਿੰਗ ਅਤੇ ਤਜਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਕਰੀਅਰ ’ਚ ਸਫਲ ਹੋ ਸਕਣ। ਇਸ ਮੌਕੇ ਅਧਿਆਪਕਾਂ ਨੇ ਵੀ ਵਿਦਿਆਰਥਣਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ।