ਹੌਲੀ ਹਾਰਟ ਹਾਈ ਸਕੂਲ ’ਚ ਜਨਰਲ ਨਾਲੇਜ ਮੁਕਾਬਲੇ ਕਰਵਾਏ
ਹੌਲੀ ਹਾਰਟ ਹਾਈ ਸਕੂਲ ਮਾਨਸਾ ਵਿਖੇ
Publish Date: Thu, 12 Feb 2026 05:04 PM (IST)
Updated Date: Thu, 12 Feb 2026 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਹੌਲੀ ਹਾਰਟ ਹਾਈ ਸਕੂਲ ਮਾਨਸਾ ਵਿਖੇ ਜਨਰਲ ਨਾਲੇਜ ਕੰਪੀਟੀਸ਼ਨ ਦਾ ਫ਼ਾਈਨਲ ਰਾਊਂਡ ਪ੍ਰਿੰਸੀਪਲ ਮੱਖਣ ਲਾਲ ਅਤੇ ਅਧਿਆਪਕ ਸਵੀਤਾ ਮੈਡਮ, ਡੋਲੀ ਮੈਡਮ, ਪ੍ਰੀਤ ਮੈਡਮ ਅਤੇ ਦੀਪਿਕਾ ਮੈਡਮ ਦੀ ਅਗਵਾਈ ਹੇਠ ਹੋਇਆ। ਪਹਿਲੇ ਰਾਊਂਡ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਵਿੱਚੋਂ ਟਾਪਰ 9-9 ਬੱਚੇ ਲੈ ਕੇ ਤਿੰਨ-ਤਿੰਨ ਬੱਚਿਆਂ ਦੀਆਂ ਟੀਮਾਂ ਟੀਮ 'ਏ', ਟੀਮ 'ਬੀ' ਅਤੇ ਟੀਮ 'ਸੀ' ਬਣਾਈਆਂ ਗਈਆਂ ਸਨ। ਇਨ੍ਹਾਂ ਤਿੰਨ-ਤਿੰਨ ਟੀਮਾਂ ‘ਏ’, ‘ਬੀ’ ਅਤੇ ‘ਸੀ’ ਦਾ ਫ਼ਾਈਨਲ ਰਾਊਂਡ ਕਰਵਾਇਆ ਗਿਆ। ਜੂਨੀਅਰ ਵਰਗ ਵਿੱਚੋਂ ਬੱਚਿਆਂ ਮਨਕੀਰਤ (ਪੰਜਵੀਂ ਕਲਾਸ), ਲਾਖੀ ਕੁਮਾਰੀ (ਅੱਠਵੀਂ ਕਲਾਸ), ਡੈਵਿਸ਼ ਗਰਗ (ਸੱਤਵੀਂ ਕਲਾਸ) ਟੀਮ 'ਏ' ਅਤੇ ਸੀਨੀਅਰ ਵਰਗ ਵਿੱਚੋਂ ਜੈ ਲੱਕੀ (ਨੌਵੀਂ ਕਲਾਸ), ਸੁਨੈਨਾ (ਦਸਵੀਂ ਕਲਾਸ), ਈਸ਼ੂ ਕੁਮਾਰ (ਨੌਵੀਂ ਕਲਾਸ) ਬੱਚਿਆਂ ਦੀ ਟੀਮ 'ਸੀ' ਜੇਤੂ ਰਹੀ। ਇਨ੍ਹਾਂ ਜੇਤੂ ਬੱਚਿਆਂ ਨੂੰ ਸਕੂਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਸਿੰਗਲਾ ਐਡਵੋਕੇਟ, ਸੀਨੀਅਰ ਮੈਂਬਰ ਰਾਮ ਚੰਦ ਚਰਾਇਆ, ਸੰਜੀਵ ਕੁਮਾਰ ਕੈਸ਼ੀਅਰ, ਵਿਜੇ ਕੁਮਾਰ ਜ਼ਿੰਦਲ ਕਮੇਟੀ ਮੈਂਬਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।