ਗਊਸ਼ਾਲਾ ਖੋਖਰ ਕਲਾਂ ਕਮੇਟੀ ਵੱਲੋਂ ਲੱਕੀ ਡਰਾਅ ਸਕੀਮ ਸ਼ੁਰੂ
ਗਊਸ਼ਾਲਾ ਖੋਖਰ ਕਲਾਂ ਕਮੇਟੀ
Publish Date: Tue, 06 Jan 2026 05:46 PM (IST)
Updated Date: Wed, 07 Jan 2026 04:03 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਗਊਸ਼ਾਲਾ ਖੋਖਰ ਕਲਾਂ ਕਮੇਟੀ ਵੱਲੋਂ ਗਊਸੇਵਾ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਇਕ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਹਰ ਵਿਅਕਤੀ ਨੂੰ ਵੀਹ ਮਹੀਨੇ ਤੱਕ ਹਰ ਮਹੀਨੇ 2700 ਰੁਪਏ ਦੀ ਸਹਿਯੋਗੀ ਰਾਸ਼ੀ ਦੇਣੀ ਹੋਵੇਗੀ ਤੇ ਹਰ ਮਹੀਨੇ ਦੀ 21 ਤਾਰੀਖ ਨੂੰ ਗਊਸ਼ਾਲਾ ਖੋਖਰ ਕਲਾਂ ਵਿਖੇ ਮੈਂਬਰਾਂ ਦੀ ਹਾਜ਼ਰੀ ਵਿੱਚ ਡਰਾਅ ਕੱਢਿਆ ਜਾਵੇਗਾ। ਜਿਸ ਮੈਂਬਰ ਦਾ ਡਰਾਅ ਨਿਕਲ ਜਾਂਦਾ ਹੈ। ਉਸਦੀ ਕਿਸ਼ਤ ਬੰਦ ਹੋ ਜਾਵੇਗੀ ਤੇ ਉਸ ਜੇਤੂ ਨੂੰ ਇਲੈਕਟ੍ਰਿਕ ਸਕੂਟੀ ਦੇ ਦਿੱਤੀ ਜਾਵੇਗੀ। ਸਕੀਮ ’ਚ ਹਿੱਸਾ ਲੈਣ ਵਾਲੇ ਹਰ ਮੈਂਬਰ ਨੂੰ 20 ਮਹੀਨੇ ਬਾਅਦ ਸਕੂਟੀ ਦਿੱਤੀ ਜਾਵੇਗੀ। ਅੱਜ ਪਹਿਲੇ ਡਰਾਅ ਦੇ ਵਿਜੇਤਾ ਵਿਨੋਦ ਭੰਮਾਂ ਨੂੰ ਸਕੂਟੀ ਦਿੰਦਿਆਂ ਗਊਸ਼ਾਲਾ ਕਮੇਟੀ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਕੀਮ ਨੂੰ ਚਲਾਉਣ ਦਾ ਮਕਸਦ ਗਊਸੇਵਾ ਲਈ ਫੰਡ ਇਕੱਠਾ ਕਰਨਾ ਅਤੇ ਲੋਕਾਂ ਨੂੰ ਗਊਸੇਵਾ ਲਈ ਜੋੜਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਹਿੱਸਾ ਬਣੋ ਤੇ ਗਊਸੇਵਾ ਲਈ ਸਹਿਯੋਗ ਦਿਉ। ਇਸ ਮੌਕੇ ਵਿਨੋਦ ਭੰਮਾ, ਸੰਜੀਵ ਪਿੰਕਾ, ਬਿੰਦਰਪਾਲ ਗਰਗ, ਸੰਨੀ ਗੋਇਲ, ਕੁਨਾਲ ਭੰਮਾਂ, ਬਲਜੀਤ ਸਿੰਘ ਹਾਜ਼ਰ ਸਨ।