ਗਊਸ਼ਾਲਾ ਦੀ ਕਮੇਟੀ ਨੂੰ ਦਿੱਤੀਆਂ ਕੁਰਸੀਆਂ
ਸਥਾਨਕ ਗਊਸ਼ਾਲਾ ਵਿਖੇ ਹਰ ਰੋਜ ਦਾਨੀ
Publish Date: Fri, 06 Mar 2026 07:01 PM (IST)
Updated Date: Sat, 07 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਸਥਾਨਕ ਗਊਸ਼ਾਲਾ ਵਿਖੇ ਹਰ ਰੋਜ਼ ਦਾਨੀ ਸੱਜਣ ਆਪਣੀ ਸ਼ਰਧਾ ਨਾਲ ਆਪਣੇ ਵੱਲੋਂ ਗਊਸ਼ਾਲਾ ਨੂੰ ਕੋਈ ਨਾ ਕੋਈ ਵਸਤੂ ਦਾਨ ਕਰਕੇ ਖੁਸ਼ੀ ਮਨਾਉਂਦਾ ਹੈ। ਇਸ ਲੜੀ ਦੇ ਤਹਿਤ ਗਊਸ਼ਾਲਾ ਦੇ ਸਾਬਕਾ ਪ੍ਰਧਾਨ ਜਗਦੀਸ਼ ਰਾਏ ਨੇ ਆਪਣੇ ਪੜਪੋਤਰੇ ਲਵੰਸ਼ ਬਾਂਸਲ ਪੁੱਤਰ ਮਨੀ ਬਾਂਸਲ ਦੇ ਜਨਮ ਦਿਨ ਦੇ ਸ਼ੁਭ ਅਵਸਰ ਮੌਕੇ ਗਊਸ਼ਾਲਾ ਨੂੰ 21 ਕੁਰਸੀਆਂ ਦਾਨ ਵਜੋਂ ਦਿੱਤੀਆਂ। ਯਾਦ ਰਹੇ ਜਗਦੀਸ਼ ਰਾਏ ਪਹਿਲਾਂ ਵੀ ਸਮੇਂ ਸਮੇਂ ਤੇ ਗਊਸ਼ਾਲਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੌਕੇ ਜਗਦੀਸ਼ ਰਾਏ ਨੇ ਕਿਹਾ ਕਿ ਗਊਸ਼ਾਲਾ ਨੂੰ ਦਿੱਤਾ ਹੋਇਆ ਦਾਨ ਵਿਅਰਥ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਉਸ ਦਾਨੀ ਸੱਜਣ ਉਪਰ ਗਊਮਾਤਾ ਦੀ ਕ੍ਰਿਪਾ ਹਰ ਵੇਲੇ ਬਣੀ ਰਹਿੰਦੀ ਹੈ ਤੇ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਨੂੰ ਦਾਨ ਦੇਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਗਊਸ਼ਾਲਾ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਗਊਸ਼ਾਲਾ ਕਮੇਟੀ ਜਦੋਂ ਵੀ ਕੋਈ ਮੈਨੂੰ ਸੇਵਾ ਲਗਾਏਗੀ ਮੈਂ ਉਹ ਖਿੜੇ ਮੱਥੇ ਪ੍ਰਵਾਨ ਕਰਾਂਗਾ ਅਤੇ ਹਰ ਵੇਲੇ ਗਊਸ਼ਾਲਾ ਨੂੰ ਸਹਿਯੋਗ ਦਿੰਦਾ ਰਹਾਂਗਾ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੁਕੇਸ਼ ਮੋਨੂੰ ਦਾਨੇਵਾਲੀਆ, ਜਨਰਲ ਸਕੱਤਰ ਮੁਨੀਸ਼ ਬੱਬੂ ਰੜ੍ਹ ਵਾਲੇ ਅਤੇ ਪ੍ਰਮੋਦ ਕੁਮਾਰ ਜ਼ਿੰਦਲ ਐਡਵੋਕੇਟ ਵੱਲੋਂ ਜਗਦੀਸ਼ ਰਾਏ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।