ਗਮਦੂਰ ਸਿੰਘ ਸਿੱਧੂ ਵੱਲੋਂ ਦੋਦੜਾ ਸਕੂਲ ਨੂੰ 2100 ਰੁਪਏ ਦਾਨ
ਪਿੰਡ ਦੋਦੜਾ ਦੇ ਵਾਸੀ ਸਮਾਜਸੇਵੀ ਗਮਦੂਰ
Publish Date: Wed, 01 Apr 2026 06:00 PM (IST)
Updated Date: Thu, 02 Apr 2026 04:05 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪਿੰਡ ਦੋਦੜਾ ਦੇ ਵਾਸੀ ਸਮਾਜਸੇਵੀ ਗਮਦੂਰ ਸਿੰਘ ਸਿੱਧੂ ਵੱਲੋਂ ਆਪਣੀ ਹੋਣਹਾਰ ਧੀ ਦੇ ਵਿਆਹ ਦੀ ਖੁਸ਼ੀ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਨੂੰ 2100 ਰੁਪਏ ਦਾ ਦਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਰਣਜੀਤ ਸਿੰਘ ਦੋਦੜਾ ਸਾਬਕਾ ਪ੍ਰਧਾਨ, ਪ੍ਰਿੰਸੀਪਲ ਡਾ.ਬਲਦੇਵ ਸਿੰਘ, ਪ੍ਰੋਫ਼ੈਸਰ ਗੁਰਸੇਵਕ ਸਿੰਘ ਵੱਲੋਂ ਪਹਿਲਾਂ ਵੀ ਸਰਕਾਰੀ ਹਾਈ ਸਕੂਲ ਦੋਦੜਾ ਦੀ ਭਲਾਈ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਜਾਂਦਾ ਹੈ ਤਾਂ ਜੋ ਪਿੰਡ ਦੇ ਸਕੂਲ ਦਾ ਨਿਰੰਤਰ ਵਿਕਾਸ ਕਰਕੇ ਇਸ ਸਕੂਲ ਨੂੰ ਇਲਾਕੇ ਦਾ ਸਭ ਤੋਂ ਸ਼ਾਨਦਾਰ ਸਕੂਲ ਬਣਾਇਆ ਜਾ ਸਕੇ। ਇਸ ਨੇਕ ਉਪਰਾਲੇ ਅਤੇ ਸਕੂਲ ਪ੍ਰਤੀ ਨਿਰਸਵਾਰਥ ਸੇਵਾ ਲਈ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ, ਅਧਿਆਪਕ ਵੀਨਾ, ਗਗਨਦੀਪ, ਨਵਨੀਤ ਬਾਂਸਲ, ਗੁਰਪ੍ਰੀਤ ਸਿੰਘ, ਸੀਮਾ ਸਿੰਗਲਾ, ਮਲਕੀਤ ਕੌਰ, ਜਗਵਿੰਦਰ ਕੌਰ, ਮੰਜੂ ਬਾਲਾ, ਪਰਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਬੱਬੂ ਬਾਂਸਲ, ਕਰਮਜੀਤ ਕੌਰ, ਪ੍ਭਜੋਤ ਕੌਰ, ਸਕੂਲ ਮੈਨੇਜ਼ਮੈਂਟ ਕਮੇਟੀ ਤੇ ਗਰਾਮ ਪੰਚਾਇਤ ਦੋਦੜਾ ਵੱਲੋਂ ਇਸ ਪਰਿਵਾਰ ਦਾ ਧੰਨਵਾਦ ਕੀਤਾ।