180 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ
ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ
Publish Date: Sun, 29 Mar 2026 06:50 PM (IST)
Updated Date: Mon, 30 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਸਥਾ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਆਪਣੇ ਪਿਤਾ ਸਵ. ਨਿਰਪਾਲ ਸਿੰਘ ਦੀ ਯਾਦ ਵਿੱਚ ਪਿੰਡ ਨੰਗਲ ਖੁਰਦ ਵਿਖੇ ਅਡਵਾਂਸ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ। ਇਸ ਮੌਕੇ ਤਕਰੀਬਨ 180 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ। ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ’ਤੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈਪਾਂ ਦਾ ਆਯੋਜਨ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁਰਖਿਆਂ ਤੋਂ ਸੇਧ ਲੈ ਕੇ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕਾਰਜ ਕਰਦੇ ਆ ਰਹੇ ਹਾਂ। ਵਿੱਕੀ ਨੇ ਕਿਹਾ ਕਿ ਉਸ ਦੇ ਨਗਰ ਦੇ ਲੋਕ ਉਸ ਦਾ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੇ ਹਨ, ਇਸ ਕਰਕੇ ਉਸ ਦਾ ਤੇ ਉਸ ਦੇ ਪਰਿਵਾਰ ਦਾ ਫ਼ਰਜ਼ ਬਣਦਾ ਹੈ। ਇਨ੍ਹਾਂ ਦੀ ਹਰ ਸਮੇਂ ਇੰਨ੍ਹਾਂ ਦੀ ਬਣਦੀ ਮਦਦ ਕਰ ਸਕਾਂ। ਇਸ ਮੌਕੇ ਡਾ ਵਿਕਾਸ ਸਿੰਘ, ਹਰਮਿੰਦਰ ਸਿੰਘ ਜ਼ੈਲਦਾਰ, ਨਰੋਤਮ ਸਿੰਘ ਜ਼ੈਲਦਾਰ, ਰਣਧੀਰ ਸਿੰਘ, ਨਿਰੰਜਨ ਸਿੰਘ ਸਰਾਂ, ਮਨਦੀਪ ਮਾਨਸਾ, ਐਡਵੋਕੇਟ ਰਵੀ ਰੁਪਾਲ, ਗੁਰਤੇਜ ਸਿੰਘ, ਰਾਜ ਸਰਾਂ, ਭੋਲਾ ਸਿੰਘ ਨੰਬਰਦਾਰ ਤੇ ਹਸਪਤਾਲ ਦਾ ਸਮੂਹ ਸਟਾਫ਼ ਮੌਜੂਦ ਸਨ।