ਵੈੱਲਫੇਅਰ ਸੁਸਾਇਟੀ ਨੇ ਵੰਡੇ ਮੁਫ਼ਤ ਕੱਪੜੇ
ਨਵੇਂ ਦੇ ਸ਼ੁਭ ਮੌਕੇ ਤੇ ਸਹਿਯੋਗ ਵੈਲਫ਼ੇਅਰ ਸੁਸਾਇਟੀ
Publish Date: Fri, 02 Jan 2026 06:18 PM (IST)
Updated Date: Sat, 03 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਵੇਂ ਦੇ ਸ਼ੁਭ ਮੌਕੇ ਤੇ ਸਹਿਯੋਗ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਕੱਪੜਿਆਂ ਦਾ ਮੁਫ਼ਤ ਲੰਗਰ ਨੇੜੇ ਪੁਰਾਣੀ ਗਊਸ਼ਾਲਾ, ਮੇਨ ਬਾਜ਼ਾਰ ਮਾਨਸਾ ਵਿਖੇ ਲਗਾਇਆ। ਇਸ ਲੰਗਰ ਬਾਰੇ ਪ੍ਰਧਾਨ ਸੁਨੀਲ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਛੇ ਸਾਲਾਂ ਤੋਂ ਮਾਨਸਾ ਸ਼ਹਿਰ ਵਿੱਚ ਨੇਕੀ ਦੀ ਦੁਕਾਨ ਚਲਾਈ ਜਾ ਰਹੀ ਹੈ। ਇਸ ’ਚ ਸ਼ਹਿਰ ਵਾਸੀਆਂ ਵੱਲੋਂ ਕੱਪੜੇ, ਜੁੱਤੇ ਅਤੇ ਹੋਰ ਸਾਮਾਨ ਭੇਜਿਆ ਜਾਂਦਾ ਹੈ। ਉਹ ਸਾਰਾ ਸਾਮਾਨ ਲੋੜਵੰਦ ਉਨ੍ਹਾਂ ਕੋਲੋਂ ਲੈ ਕੇ ਜਾਂਦੇ ਹਨ ਜਾਂ ਅਸੀਂ ਅਜਿਹੇ ਕੈਂਪ ਲਗਾ ਕੇ ਲੋਕਾਂ ਵਿੱਚ ਵੰਡ ਦਿੰਦੇ ਹਾਂ। ਸੈਕਟਰੀ ਹੈਪੀ ਬਾਲਾ ਜੀ ਨੇ ਦੱਸਿਆ ਕਿ ਦਾਨੀ ਸੱਜਣਾਂ ਵੱਲੋਂ ਆਇਆ ਹਰ ਸਾਮਾਨ ਵੱਖ-ਵੱਖ ਛਾਂਟੀ ਕਰਵਾਕੇ ਲੋੜਵੰਦ ਲੋਕਾਂ ਵਿੱਚ ਵੰਡਿਆ ਗਿਆ। ਸ਼ਹਿਰ ਦੇ ਉੱਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਤੇ ਪ੍ਰਧਾਨ ਵਾਈਸ ਆਫ਼ ਮਾਨਸਾ ਨੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸੰਸਥਾ ਦੀ ਅਜਿਹੇ ਕੰਮਾਂ ਪ੍ਰਤੀ ਸ਼ਲਾਘਾ ਕੀਤੀ। ਇਸ ਮੌਕੇ ਸਹਿਯੋਗ ਦੇ ਚੇਅਰਮੈਨ ਸ਼ਾਮ ਲਾਲ ਗੋਇਲ, ਮਦਨ ਲਾਲ ਕੁਸਲਾ, ਮੈਂਬਰ ਸੋਨੂੰ ਕੁਮਾਰ, ਮਾਸਟਰ ਰਾਕੇਸ਼ ਕੁਮਾਰ, ਅੰਮ੍ਰਿਤ ਪਾਲ ਅਤੇ ਹੋਰ ਮੈਂਬਰ ਹਾਜ਼ਰ ਸਨ।