ਟਰੱਕ ਤੇ ਕਰੇਟਾ ਦੀ ਟੱਕਰ ’ਚ ਚਾਰ ਨੌਜਵਾਨ ਜ਼ਖਮੀ
ਬੀਤੀ ਰਾਤ ਬਰੇਟਾ-ਜਾਖਲ ਹਾਈਵੇਅ 'ਤੇ ਇੱਕ
Publish Date: Sun, 01 Mar 2026 05:53 PM (IST)
Updated Date: Mon, 02 Mar 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ. ਮਾਨਸਾ : ਬੀਤੀ ਰਾਤ ਬਰੇਟਾ-ਜਾਖਲ ਹਾਈਵੇਅ 'ਤੇ ਇੱਕ ਟਰੱਕ ਅਤੇ ਕਰੇਟਾ ਕਾਰ ਵਿਚਕਾਰ ਹੋਈ ਟੱਕਰ ਵਿੱਚ ਚਾਰ ਨੌਜਵਾਨ ਜ਼ਖਮੀ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੀ ਰਾਤ 8 ਵਜੇ ਦੇ ਕਰੀਬ ਇੱਟਾਂ ਨਾਲ ਭਰਿਆ ਇੱਕ ਟਰੱਕ ਬਰੇਟਾ ਪੁਲ 'ਤੇ ਜਾਖਲ ਵੱਲ ਜਾ ਰਿਹਾ ਸੀ। ਇਸ ਦੌਰਾਨ ਇੱਕ ਕਰੇਟਾ ਕਾਰ ਪੂਰ੍ਹੀ ਰਫ਼ਤਾਰ ਨਾਲ ਆਈ ਅਤੇ ਡਰਾਈਵਰ ਨੇ ਟਰੱਕ ਨੂੰ ਸਿੱਧਾ ਗੱਡੀ ਵਿੱਚ ਟੱਕਰ ਮਾਰ ਦਿੱਤੀ। ਇਸ ਨਾਲ ਕਾਰ ਪੂਰ੍ਹੀ ਤਰ੍ਹਾਂ ਕੁਚਲੀ ਗਈ। ਥੋੜ੍ਹੀ ਦੇਰ ਬਾਅਦ ਬਰੇਟਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਬੁਢਲਾਡਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਤਾ ਲੱਗਿਆ ਹੈ ਕਿ ਕਰੇਟਾ ਕਾਰ ਵਿੱਚ ਚਾਰ ਨੌਜਵਾਨ ਯੋਗੇਸ਼, ਕੇਸ਼ਵ ਅਤੇ ਦੋ ਹੋਰ ਸਵਾਰ ਸਨ। ਦੋ ਵਿਅਕਤੀਆ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਹੀ ਇੱਕ ਨੌਜਵਾਨ ਨੂੰ ਬਠਿੰਡਾ ਤੇ ਇੱਕ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਹੈ।