ਮਾਤਾ ਸੁੰਦਰੀ ਕਾਲਜ ’ਚ ਹੋਸਟਲ ਦਾ ਨੀਂਹ ਪੱਥਰ ਅੱਜ : ਪ੍ਰਿੰਸੀਪਲ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ
Publish Date: Fri, 20 Feb 2026 05:59 PM (IST)
Updated Date: Sat, 21 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਪਿਛਲੇ 12 ਸਾਲਾਂ ਤੋਂ ਮਾਨਸਾ ਇਲਾਕੇ ਦੀਆਂ ਵਿਦਿਆਰਥਣਾਂ ਲਈ ਇਕ ਮਿਆਰੀ ਵਿੱਦਿਅਕ ਸੰਸਥਾ ਵਜੋਂ ਉੱਭਰੀ ਹੈ। ਇਸ ਸੰਸਥਾ ਨੇ ਕੁਝ ਕੁ ਅਰਸੇ ਵਿੱਚ ਹੀ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਆਪਣੇ ਅਕਾਦਮਿਕ, ਸੱਭਿਆਚਾਰਕ, ਖੇਡ ਅਤੇ ਸਹਾਇਕ ਗਤੀਵਿਧੀਆਂ ਰਾਹੀਂ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਰਿੰਦਰ ਕੌਰ ਦੇ ਉਚੇਚੇ ਯਤਨਾਂ ਸਦਕਾ 21 ਫ਼ਰਵਰੀ 2026 ਨੂੰ ਪੀਐੱਮ ਊਸ਼ਾ ਸਕੀਮ ਅਧੀਨ 10 ਕਰੋੜ ਦੀ ਲਾਗਤ ਨਾਲ਼ ਬਣਨ ਵਾਲੇ ਗਰਲਜ਼ ਹੋਸਟਲ ਦਾ ਨੀਂਹ ਪੱਥਰ ਹਰਪਾਲ ਸਿੰਘ ਚੀਮਾ ਕੈਬਨਿਟ ਵਿੱਤ ਮੰਤਰੀ ਪੰਜਾਬ ਸਰਕਾਰ, ਰੱਖਣਗੇ, ਜਿਸ ਵਿੱਚ 122 ਵਿਦਿਆਰਥਣਾਂ ਦੀ ਰਿਹਾਇਸ਼ ਤੋਂ ਇਲਾਵਾ ਇਨਡੋਰ ਸਟੇਡੀਅਮ, ਆਧੁਨਿਕ ਲਾਇਬ੍ਰੇਰੀ, ਬੈਡਮਿੰਟਨ ਕੋਰਟ ਤੇ ਟੇਬਲ ਟੈਨਿਸ ਵਰਗੀਆਂ ਸਮੇਂ ਦੇ ਹਾਣ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਪ੍ਰਿੰਸੀਪਲ ਡਾ. ਬਰਿੰਦਰ ਕੌਰ ਅਨੁਸਾਰ ਇਹ ਹੋਸਟਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਡਾਇਰੈਕਟਰ ਕੰਸਟੀਚੂਐਂਟ ਕਾਲਜਾਂ ਅਤੇ ਸਮੁੱਚੀ ਅਥਾਰਟੀ ਦੀ ਅਗਵਾਈ ਤੇ ਯਤਨਾਂ ਸਦਕਾ ਮਾਨਸਾ ਇਲਾਕੇ ਦੀਆਂ ਧੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਤੇ ਉੱਚ ਸਿੱਖਿਆ ਖੇਤਰ ’ਚ ਬੁਲੰਦੀਆਂ ਛੂਹਣ ’ਚ ਸਹਾਈ ਹੋਵੇਗਾ।