ਸ਼੍ਰੀਮਦ ਭਾਗਵਤ ਕਥਾ ’ਤੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਨਤਮਸਤਕ
ਮਹਿਲਾ ਸਤਿਸੰਗ ਮੰਡਲ ਅਤੇ ਸ਼੍ਰੀ ਦੁਰਗਾ ਕੀਰਤਨ
Publish Date: Fri, 23 Jan 2026 06:04 PM (IST)
Updated Date: Sat, 24 Jan 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਹਿਲਾ ਸਤਿਸੰਗ ਮੰਡਲ ਅਤੇ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੰਡਲ ਦੇ ਸੀਨੀਅਰ ਮੈਂਬਰ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਪਿਛਲੇ ਪੰਜ ਦਿਨਾਂ ਤੋਂ ਇਹ ਸੰਗੀਤਮਈ ਕਥਾ ਸਵਾਮੀ ਸ਼ਿਆਮ ਸ਼ਰਨ ਜੀ ਵ੍ਰਿੰਦਾਵਨ ਵਾਲੇ ਅਪਣੇ ਅਨੋਖੇ ਅੰਦਾਜ਼ ਨਾਲ ਕਰਕੇ ਭਗਤਾਂ ਨੂੰ ਮੰਤਰ-ਮੁਗਧ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵੱਖ ਵੱਖ ਏਰੀਏ ਵਿੱਚੋਂ ਭਗਤ ਪਹੁੰਚ ਕੇ ਪ੍ਰਭੂ ਦੀ ਕਥਾ ਦਾ ਸਰਵਨ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ‘ਚ ਜਾਣ ਨਾਲ ਇਨਸਾਨ ਨੂੰ ਜਿੱਥੇ ਮਾਨਸਿਕ ਸ਼ਾਂਤੀ ਮਿਲਦੀ ਹੈ। ਉਸਦੇ ਨਾਲ ਨਾਲ ਧਰਮ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤ ਹਨ ਇਹ ਲੋਕ ਜਿਹੜੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਇਸ ਸੰਗੀਤਮਈ ਕਥਾ ਨੂੰ ਸੁਣ ਰਹੇ ਹਨ। ਉਨ੍ਹਾਂ ਮੰਡਲ ਦੇ ਮੈਂਬਰਾਂ ਨੂੰ ਇਸ ਸੱਤ ਦਿਨਾਂ ਮਹਾਂਉਤਸਵ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਮੰਡਲ ਦੇ ਵਾਈਸ ਪ੍ਰਧਾਨ ਕੇਸੀ ਸ਼ਰਮਾ ਨੇ ਮਹਿਲਾ ਸਤਿਸੰਗ ਮੰਡਲ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਂਦੇ ਰਹਿਣਗੇ। ਉਨ੍ਹਾਂ ਮੁਹੱਲਾ ਵਾਸੀਆਂ ਵਿਸ਼ੇਸ਼ ਤੌਰ ਤੇ ਸੁਰੇਸ਼ ਜਿੰਦਲ ਦਾ ਸਵਾਮੀ ਸ਼ਾਮ ਸ਼ਰਨ ਨੂੰ ਬੁਲਾ ਕੇ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਕਮਲ, ਲਛਮਣ ਦਾਸ, ਦੀਵਾਨ ਭਾਰਤੀ, ਮਨੋਜ਼ ਅਰੋੜਾ, ਗੋਰਵ ਬਜਾਜ, ਬੰਟੀ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।