ਬਜਟ ਹਰ ਵਰਗ ਲਈ ਲਾਹੇਵੰਦ : ਸਾਬਕਾ ਮੰਤਰੀ ਜਿਆਣੀ
ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਜਿਆਨੀ
Publish Date: Mon, 09 Feb 2026 07:13 PM (IST)
Updated Date: Tue, 10 Feb 2026 04:09 AM (IST)
1ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਲਈ ਲਾਹੇਵੰਦ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸੁਰਜੀਤ ਜਿਆਣੀ ਵੱਲੋਂ ਕੀਤਾ ਗਿਆ। ਇਹ ਬਜਟ ਸਾਰੇ ਵਰਗਾਂ ਲਈ ਲਾਹੇਵੰਦ ਹੈ, ਉਹ ਚਾਹੇ ਕਿਸਾਨ ਵਰਗ, ਵਪਾਰੀ ਵਰਗ, ਮਜ਼ਦੂਰ ਵਰਗ ਜਾਂ ਹੋਰ ਕੋਈ ਵਰਗ ਹੋਵੇ। ਇਸ ਬਜਟ ਵਿੱਚ ਜਿੰਨ੍ਹਾਂ ਬਿਮਾਰੀਆਂ ਤੇ ਖਰਚਾ ਜ਼ਿਆਦਾ ਆਉਂਦਾ ਸੀ ਉਨ੍ਹਾਂ ’ਤੇ ਖਰਚਾ ਘਟਾ ਦਿੱਤਾ ਗਿਆ। ਬਜਟ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਫ਼ਸਲਾਂ ਤੇ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਗਿਆ ਹੈ। ਵਪਾਰੀ ਵਰਗ ਲਈ ਵੀ ਲਿਮਿਟ ਵਧਾ ਦਿੱਤੀ ਗਈ ਹੈ। ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਪਹੁੰਚਣ ’ਤੇ ਜ਼ਿਲ੍ਹਾ ਪ੍ਰਧਾਨ ਗੌਮਾ ਰਾਮ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਜ਼ਿਲ੍ਹਾ ਮਹਾ ਮੰਤਰੀ ਮਨੀਸ਼ ਬੱਬੀ ਦਾਨੇਵਾਲੀਆ, ਮੰਡਲ ਪ੍ਰਧਾਨ ਆਸ਼ੀਸ਼ ਅਗਰਵਾਲ ਸਟੇਟ ਮੈਂਬਰ ਸਤੀਸ਼ ਗੋਇਲ, ਸੂਰਜ ਛਾਬੜਾ, ਮੱਖਣ ਲਾਲ ਬਾਂਸਲ, ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ, ਰਾਮ ਚੰਦਰ ਕੜਵਾਸਰਾ, ਜਸਪ੍ਰੀਤ ਸਿੰਘ, ਸੀਨੀਅਰ ਆਗੂ ਰੋਹਿਤ ਬੰਸਲ, ਆਈਟੀ ਕਨਵੀਨਰ ਅਮਨਦੀਪ ਸਿੰਘ ਅਤੇ ਜੋਨੀ ਗਰਗ ਹਾਜ਼ਰ ਰਹੇ।