ਸਾਬਕਾ ਕੌਂਸਲਰ ਸ਼ਿਵਚਰਨ ਬਣੇ ਰੇਲਵੇ ਸੇਵਾ ਪਾਣੀ ਦਲ ਦੇ ਪ੍ਰਧਾਨ
ਰੇਲਵੇ ਸੇਵਾ ਪਾਣੀ ਦਲ ਮਾਨਸਾ ਦਾ ਸਾਬਕਾ
Publish Date: Mon, 16 Mar 2026 07:16 PM (IST)
Updated Date: Tue, 17 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੇਲਵੇ ਸੇਵਾ ਪਾਣੀ ਦਲ ਮਾਨਸਾ ਦਾ ਸਾਬਕਾ ਕੌਂਸਲਰ ਸ਼ਿਵਚਰਨ ਸੂਚਨ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਹੈ। ਉਨ੍ਹਾਂ ਤੋਂ ਪਹਿਲਾਂ ਹੁਕਮ ਚੰਦ ਇਸ ਅਹੁਦੇ ’ਤੇ ਲੰਬਾ ਸਮਾਂ ਤਾਇਨਾਤ ਰਹੇ। ਉਨ੍ਹਾਂ ਅੱਗੇ ਆਪਣਾ ਪ੍ਰਧਾਨਗੀ ਦਾ ਅਹੁਦਾ ਛੱਡਦਿਆਂ ਸ਼ਿਵਚਰਨ ਸੂਚਨ ਨੂੰ ਪ੍ਰਵਾਨਗੀ ਸੌਂਪੀ। ਉਨ੍ਹਾਂ ਦੇ ਨਾਲ ਰੇਲਵੇ ਸੇਵਾ ਪਾਣੀ ਦਲ ਮਾਨਸਾ ਨੇ ਸੀਨੀਅਰ ਉਪ ਪ੍ਰਧਾਨ ਭਗਵਾਨ ਦਾਸ ਮਿੱਤਲ, ਸਕੱਤਰ ਪੂਰਨ ਸਿੰਘ, ਖਜਾਨਚੀ ਹਰਬੰਸ ਭੀਲਾ ਭਾਅ, ਜੁਆਇੰਟ ਸਕੱਤਰ ਸਤੀਸ਼ ਬੌਬੀ ਤੇ ਪ੍ਰੈਸ ਸਕੱਤਰ ਜਗਤਾਰ ਸਿੰਘ ਚੁਣੇ ਗਏ ਹਨ। ਸਾਬਕਾ ਪ੍ਰਧਾਨ ਹੁਕਮ ਚੰਦ ਨੇ ਅੱਜ ਦਲ ਦਾ ਸਾਰੀ ਨਗਦੀ ਆਦਿ ਖਜ਼ਾਨਚੀ ਹਰਬੰਸ ਭੀਲਾ ਨੂੰ ਸੌਂਪੀ। ਇਸ ਵਿੱਚ ਕਾਰਜਕਾਰੀ ਮੈਂਬਰ ਧਰਮਿੰਦਰ ਪੋਪਾ, ਮੋਹਨ ਲਾਲ, ਸ਼ੰਮੀ ਗਰਗ, ਬਿੰਦਰ ਸਿੰਘ ਤੇ ਰਮੇਸ਼ ਕੁਮਾਰ ਚੁਣੇ ਗਏ। ਇਸ ਨਵੀਂ ਚੋਣ ਨੂੰ ਲੈ ਕੇ ਵਰਕਰਾਂ ਨੇ ਲੱਡੂ ਵੰਡਕੇ ਇਕ ਦੂਜੇ ਨੂੰ ਵਧਾਈ ਦਿੱਤੀ। ਦਲ ਦੇ ਨਵਨਿਯੁਕਤ ਪ੍ਰਧਾਨ ਸ਼ਿਵਚਰਨ ਸੂਚਨ ਨੇ ਕਿਹਾ ਕਿ ਪਾਣੀ ਦੀ ਸੇਵਾ ਨਾਲ ਜੁੜਿਆ ਇਹ ਦਲ ਕਰੀਬ 20 ਸਾਲਾਂ ਤੋਂ ਨਿਰੰਤਰ ਇਹ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਦੇ ਕਾਰਜ ਤੇ ਪਾਣੀਂ ਦੀ ਸੇਵਾ ਨੂੰ ਯਾਤਰੀਆਂ ਤੇ ਰਾਹਗੀਰਾਂ ਲਈ ਨਿਰੰਤਰ ਰੂਪ ’ਚ ਹੋਰ ਵਧੀਆ ਬਣਾ ਕੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਸ਼ੁੱਧ ਪਾਣੀ ਵਾਸਤੇ ਆਰ ਉ ਲਗਾਇਆ ਜਾਵੇਗਾ। ਉਨ੍ਹਾਂ ਦੀ ਇਸ ਚੋਣ ਮੌਕੇ ਲਾਲਾ ਗਿਰਧਾਰੀ ਲਾਲ ਤੇ ਹੋਰ ਸ਼ਹਿਰੀ ਹਾਜ਼ਰ ਸਨ।