ਮਾਨਸਾ ’ਚ ਧੁੰਦ ਨੇ ਛੇੜੀ ਕੰਬਣੀ
ਪਿਛਲੇ ਕੁਝ ਦਿਨਾਂ
Publish Date: Mon, 02 Feb 2026 08:27 PM (IST)
Updated Date: Tue, 03 Feb 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਪਿਛਲੇ ਕੁਝ ਦਿਨਾਂ ਤੋਂ ਠੰਡ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਵੇਰੇ ਪਈ ਘਣੀ ਧੁੰਦ ਕਾਰਨ ਆਮ ਲੋਕਾਂ ਨੂੰ ਕੰਬਣੀ ਛਿੜ ਗਈ। ਧੁੰਦ ਦੇ ਕਾਰਨ ਸੜਕਾਂ ‘ਤੇ ਦ੍ਰਿਸ਼ਟਤਾ ਘੱਟ ਹੋ ਗਈ, ਜਿਸ ਨਾਲ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਜਾਣਾ ਪਿਆ। ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦਿੰਦੇ ਨਜ਼ਰ ਆਏ।
ਦੁਪਹਿਰ ਵੇਲੇ ਨਿਕਲੀ ਧੁੱਪ ਨਾਲ ਕੁਝ ਸਮੇਂ ਲਈ ਠੰਢ ਤੋਂ ਰਾਹਤ ਮਿਲੀ, ਪਰ ਸੀਤ ਹਵਾਵਾਂ ਚੱਲਣ ਕਾਰਨ ਠੰਢ ਵਿੱਚ ਕੋਈ ਵੱਡੀ ਕਮੀ ਦਰਜ ਨਹੀਂ ਹੋਈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੁਝ ਦਿਨਾਂ ਲਈ ਠੰਢ ਘਟਣ ਦੇ ਆਸਾਰ ਬਣੇ ਸਨ ਅਤੇ ਧੁੱਪ ਕਾਰਨ ਰਾਹਤ ਵੀ ਮਿਲੀ ਸੀ, ਪਰ ਪਿਛਲੇ ਦਿਨ੍ਹੀਂ ਪਏ ਮੀਂਹਾਂ ਤੋਂ ਬਾਅਦ ਮੁੜ ਠੰਡ ਵਿੱਚ ਵਾਧਾ ਹੋ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਸੁਧਾਰ ਆ ਸਕਦਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਠੰਡ ਹਾੜੀ ਦੀਆਂ ਫ਼ਸਲਾਂ ਲਈ ਬਹੁਤ ਜ਼ਰੂਰੀ ਹੈ। ਕਿਸਾਨਾਂ ਮੁਤਾਬਕ ਪੈ ਰਹੀ ਠੰਢ ਕਣਕ ਅਤੇ ਹੋਰ ਫਸਲਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ, ਜਿਸ ਨਾਲ ਫਸਲਾਂ ਦੀ ਵਧੋਤਰੀ ਚੰਗੀ ਰਹੇਗੀ ਅਤੇ ਪੈਦਾਵਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।