ਮਾਲਵਾ ਕਾਲਜ ਦੀਆਂ 5 ਵਿਦਿਆਰਥਣਾਂ ਪੁਲਿਸ ’ਚ ਭਰਤੀ
ਕਿਸੇ ਵਿੱਦਿਅਕ ਸੰਸਥਾ ਦੀ ਕਾਰਗੁਜ਼ਾਰੀ ਉਸ
Publish Date: Sun, 01 Feb 2026 07:57 PM (IST)
Updated Date: Mon, 02 Feb 2026 04:14 AM (IST)
28,29,35,36,37) ਪੁਲਿਸ ’ਚ ਭਰਤੀ ਹੋਣ ਵਾਲੀਆਂ ਵਿਦਿਆਰਥਣਾਂ ਜੀਨੂੰ, ਵੰਦਨਾ, ਸੁਨੀਤਾ, ਪੂਨਮ, ਕਾਂਤਾ।
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਕਿਸੇ ਵਿੱਦਿਅਕ ਸੰਸਥਾ ਦੀ ਕਾਰਗੁਜ਼ਾਰੀ ਉਸ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਉਪਰੰਤ ਵਿਦਿਆਰਥੀਆਂ ਦਾ ਆਪਣੇ ਜੀਵਨ ’ਚ ਸਫ਼ਲ ਹੋਣ ਲਈ ਰੁਜ਼ਗਾਰ ਪ੍ਰਾਪਤ ਕਰਨ ‘ਤੇ ਨਿਰਭਰ ਕਰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਰਾਜ ਸੋਢੀ ਮੈਨੇਜਿੰਗ ਡਾਇਰੈਕਟਰ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਸੰਸਥਾ ’ਚ ਅਕਾਦਮਿਕ ਤੇ ਤਕਨੀਕੀ ਸਿੱਖਿਆ ਹਾਸਲ ਕਰਕੇ ਹਜ਼ਾਰਾਂ ਵਿਦਿਆਰਥਣਾਂ ਨਰਸਿੰਗ, ਟੀਚਿੰਗ ਤੇ ਪੁਲਿਸ ਤੋਂ ਇਲਾਵਾ ਹੋਰ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਪ੍ਰਾਪਤ ਕਰਕੇ ਤੇ ਸੈਂਕੜੇ ਵਿਦਿਆਰਥਣਾਂ ਵਿਦੇਸ਼ਾਂ ’ਚ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਪਿੰਡ ਕਾਹਨੇਵਾਲਾ ਦੀਆਂ ਪੰਜ ਵਿਦਿਆਰਥਣਾਂ ਨੇ ਇਸ ਸੰਸਥਾ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਪਿਛਲੇ ਦਿਨੀਂ ਪੁਲਿਸ ਵਿਭਾਗ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਂ ਰੋਸ਼ਨ ਕਰਦਿਆਂ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਵਿਦਿਆਰਥਣਾਂ ਦੇ ਨਾਮ ਜੀਨੂ ਪੁੱਤਰੀ ਰਾਕੇਸ਼ ਕੁਮਾਰ, ਵੰਦਨਾ ਪੁੱਤਰੀ ਰਵਿੰਦਰ ਕੁਮਾਰ, ਸੁਨੀਤਾ ਪੁੱਤਰੀ ਰਾਕੇਸ਼ ਕੁਮਾਰ, ਕਾਂਤਾ ਦੇਵੀ ਪੁੱਤਰੀ ਸੁਭਾਸ਼ ਚੰਦਰ ਤੇ ਪੂਨਮ ਪੁੱਤਰੀ ਸੋਹਨ ਲਾਲ ਹਨ। ਸ਼੍ਰੀਮਤੀ ਸੋਢੀ ਨੇ ਕਿਹਾ ਕਿ ਭਵਿੱਖ ’ਚ ਵੀ ਸੰਸਥਾ ਵੱਲੋਂ ਵਿਦਿਆੲਥਣਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਦੀ ਰਹੇਗੀ। ਇਸ ਮੌਕੇ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸੈੱਲ ਦੇ ਇੰਚਾਰਜ ਲੈਕਚਰਾਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵਿੱਚ ਵਿਦਿਆਰਥਣਾਂ ਕਾਲਜ ਵੱਲੋਂ ਕਾਇਮ ਕੀਤੇ ਹੋਏ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਸੈਲ ਰਾਹੀਂ ਸਮੇਂ ਸਮੇਂ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਹਾਸਲ ਕਰਦੀਆਂ ਰਹਿੰਦੀਆਂ ਹਨ। ਕਰੀਅਰ ਗਾਈਡੈਂਸ ਸੈਲ ’ਚ ਹਰ ਵਿਭਾਗ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਲੁੜੀਂਦੇ ਸਿਲੇਬਸ ਦੀਆਂ ਸਾਫਟਵੇਅਰ ਅਤੇ ਆਧੁਨਿਕ ਸਮਾਰਟ ਰੂਮ ਰਾਹੀਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਦੇ ਰਹਿੰਦੇ ਹਾਂ।