ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਦੀ ਪਲੇਠੀ ਮੀਟਿੰਗ
ਪਿਛਲੇ ਦਿਨੀਂ ਸੀਨੀਅਰ ਸਿਟੀਜਨ ਕੌਂਸਲ
Publish Date: Tue, 21 Apr 2026 06:30 PM (IST)
Updated Date: Wed, 22 Apr 2026 04:07 AM (IST)

ਫ਼ੋਟੋ : 01 ਐਮਏਐਨ ਕੈਪਸ਼ਨ : ਸੀਨੀਅਰ ਸਿਟੀਜਨ ਕੌਂਸਲ ਮਾਨਸਾ ਦੀ ਮੀਟਿੰਗ ਮੌਕੇ ਸੰਬੋਧਨ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਦਿਨ੍ਹੀਂ ਸੀਨੀਅਰ ਸਿਟੀਜਨ ਕੌਂਸਲ ਮਾਨਸਾ ਦੀ 2026-27 ਦੀ ਪਹਿਲੀ ਮੀਟਿੰਗ ਕੌਂਸਲ ਦੇ ਪ੍ਰਧਾਨ ਠਾਕੁਰ ਦਾਸ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਗਊਸ਼ਾਲਾ ਭਵਨ ਵਿਖੇ ਕੀਤੀ ਗਈ। ਪ੍ਰਧਾਨ ਠਾਕੁਰ ਦਾਸ ਬਾਂਸਲ ਨੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਪਣੀ ਟੀਮ ਦਾ ਐਲਾਨ ਕੀਤਾ। ਇਸ ’ਚ ਜਰਨਲ ਸਕੱਤਰ ਮੋਤੀ ਰਾਮ ਫੱਤਾ, ਕੈਸ਼ੀਅਰ ਪਵਨ ਕੁਮਾਰ ਮਾਰਕੀਟ ਕਮੇਟੀ, ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਗੋਇਲ, ਅਮ੍ਰਿਤ ਸਿੰਘ ਮਿੱਤਲ, ਮੀਤ ਪ੍ਰਧਾਨ ਪਾਲਾ ਰਾਮ ਪਰੋਚਾ, ਦਰਸ਼ਨ ਲਾਲ ਭੰਮਾ, ਸ਼ਾਮ ਲਾਲ ਜਟਾਨਾ, ਮੋਹਨ ਲਾਲ ਮੂਸਾ, ਜੁਆਇੰਟ ਸਕੱਤਰ ਮਾਸਟਰ ਪ੍ਰੇਮ ਕੁਮਾਰ ਫੱਤਾ, ਜੁਆਇੰਟ ਕੈਸ਼ੀਅਰ ਰੂਪ ਲਾਲ ਪਟਵਾਰੀ, ਫਾਉਂਡਰ ਮੈਂਬਰ ਤੀਰਥ ਸਿੰਘ ਮਿੱਤਲ, ਬਾਬੂ ਲਾਲ ਸ਼ਰਮਾ, ਸਰਪ੍ਰਸਤ ਅਸ਼ੋਕ ਬਾਂਸਲ ਐੱਸਬੀਆਈ, ਮੁੱਖ ਸਲਾਹਕਾਰ ਭਗਵੰਤ ਰਾਏ ਗੋਇਲ, ਜਗਦੀਸ਼ ਬਾਂਸਲ, ਸਲਾਹਕਾਰ ਤਰਸੇਮ ਲਾਲ ਗੋਇਲ, ਪ੍ਰੇਮ ਕੁਮਾਰ ਬਾਂਸਲ, ਚੌਧਰੀ ਰਮੇਸ਼ ਲਾਲ, ਮੋਤੀ ਰਾਮ ਬਾਂਸਲ, ਕਾਨੂੰਨੀ ਸਲਾਹਕਾਰ ਐਡਵੋਕੇਟ ਆਰਸੀ ਗੋਇਲ, ਐਡਵੋਕੇਟ ਕ੍ਰਿਸ਼ਨ ਲਾਲ ਸਿੰਗਲਾ, ਜੋਗਿੰਦਰ ਪਾਲ ਪਾਂਡੇ, ਪ੍ਰੋਜੈਕਟ ਚੇਅਰਮੈਨ ਇੰਦਰ ਪਾਲ ਜਿੰਦਲ ਲੈਕਚਰਾਰ ਪੀਆਰਓ ਪ੍ਰੇਮ ਅਗਰਵਾਲ ਤੇ 17 ਐਗਜ਼ੀਕਿਊਟਿਵ ਮੈਂਬਰ ਸ਼ਾਮਲ ਕੀਤੇ ਗਏ। ਮੋਤੀ ਰਾਮ ਫੱਤਾ ਨੇ ਮੀਟਿੰਗ ’ਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਨਵੀਂ ਟੀਮ ਆਉਣ ਵਾਲੇ ਦੋ ਸਾਲਾਂ ’ਚ ਆਪਣੇ ਸੀਨੀਅਰ ਸਿਟੀਜਨ ਮੈਂਬਰਾਂ ਦੀ ਭਲਾਈ ਲਈ ਤਨ, ਮਨ, ਮੇਹਨਤ ਤੇ ਪੂਰੀ ਲਗਨ ਨਾਲ ਕੰਮ ਕਰੇਗੀ। ਆਉਣ ਵਾਲੇ ਸਮੇਂ ’ਚ ਇਕ ਪਰਿਵਾਰਕ ਟੂਰ, ਇਕ ਵਿਸ਼ਾਲ ਮੈਡੀਕਲ ਕੈਂਪ ਅਤੇ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਇਕ ਸ਼ਾਨਦਾਰ ਪ੍ਰਭਾਵਸ਼ਾਲੀ ਪ੍ਰੋਜੈਕਟ ਕਰਨ ਦੀ ਯੋਜਨਾ ਵਿਚਾਰਾਧੀਨ ਹੈ। ਇਸ ਮੌਕੇ ਸੀਨੀਅਰ ਸਿਟੀਜਨ ਪ੍ਰੀਵਾਰ ਵਿੱਚ 6 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਜਿਨ੍ਹਾਂ ਵਿੱਚ ਪ੍ਰੇਮ ਅਗਰਵਾਲ, ਜਤਿੰਦਰ ਆਗਰਾ, ਪ੍ਰੇਮ ਕਾਂਸਲ, ਅਸ਼ੋਕ ਕੁਮਾਰ ਪੀਐੱਮਡੀ, ਮਿੱਠੂ ਰਾਮ ਮੂਸਾ ਤੇ ਗੁਰਦੀਪ ਸਿੰਘ ਐੱਸਡੀਓ ਸ਼ਾਮਲ ਹਨ। ਇਸ ਮੀਟਿੰਗ ਦੌਰਾਨ ਸ਼ਾਮ ਲਾਲ ਗੋਇਲ, ਜਤਿੰਦਰ ਆਗਰਾ, ਪਾਲਾ ਰਾਮ ਪਰੋਚਾ, ਮਾਸਟਰ ਪ੍ਰੇਮ ਕੁਮਾਰ ਫੱਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲੂ ਰਾਮ ਬਾਂਸਲ, ਚਮਨ ਲਾਲ ਜੇਈ, ਸੁਰੇਸ਼ ਕੁਮਾਰ ਆਰਓ ਵਾਲੇ ਨੇ ਆਪਣੇ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ’ਚ ਕੌਂਸਲ ਦੀ ਵਿੱਤੀ ਸਹਾਇਤਾ ਕੀਤੀ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ’ਚ ਕੌਂਸਲ ਦੇ 150 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ। ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮਾਨਸਾ ਦੇ ਸਹਿਯੋਗ ਨਾਲ ਬਲੱਡ ਸ਼ੂਗਰ ਅਤੇ ਬਲੱਡ ਪਰੈਸ਼ਰ ਚੈੱਕ ਅਪ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦਾ ਕੌਂਸਲ ਦੇ ਸਮੂਹ ਮੈਂਬਰਾਂ ਨੇ ਭਰਪੂਰ ਲਾਭ ਉਠਾਇਆ ਅਤੇ ਸ਼ਲਾਘਾ ਕੀਤੀ। ਏਯੂ ਬੈਂਕ ਨੇ ਵੀ ਆਪਣਾ ਸਹਿਯੋਗ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਮੋਤੀ ਰਾਮ ਫੱਤਾ ਨੇ ਬਾਖੂਬੀ ਨਿਭਾਈ।