ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਲਾਇਆ
ਡਾ਼ ਅੰਬੇਡਕਰ ਯੂਥ ਕਲੱਬ ਮਾਨਸਾ ਵੱਲੋਂ ਸ੍ਰੀ
Publish Date: Sun, 25 Jan 2026 07:13 PM (IST)
Updated Date: Mon, 26 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਾ਼. ਅੰਬੇਡਕਰ ਯੂਥ ਕਲੱਬ ਮਾਨਸਾ ਵੱਲੋਂ ਮਹੰਤ ਰਾਮ ਨਰਾਇਣ ਗਿਰੀ ਆਸ਼ਰਮ ਤੇ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾਫੂਲ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਸਥਾਨਕ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੇੜੇ ਅੰਡਰ ਬ੍ਰਿਜ ਵਿਖੇ ਲਗਾਇਆ ਗਿਆ। ਇਸ ਮੌਕੇ ਡਾ਼ ਕੋਮਲਦੀਪ ਕੌਰ ਧਾਲੀਵਾਲ ਐਮਡੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਲੱਬ ਦੇ ਪ੍ਰਧਾਨ ਪਵਨ ਕੁਮਾਰ ਰੀਡਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਪੁਨਰਜੋਤੀ ਆਈ ਹਸਪਤਾਲ ਰਾਮਪੁਰਾਫੂਲ ਦੀ ਮਾਹਿਰ ਟੀਮ ਵੱਲੋਂ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਉਪਰੰਤ ਲੋੜ ਅਨੁਸਾਰ ਮੁਫ਼ਤ ਦਵਾਈਆਂ ਅਤੇ ਐਨਕਾਂ ਮੁੱਹਈਆ ਕਰਵਾਈਆਂ ਗਈਆਂ। ਅਪ੍ਰੇਸ਼ਨ ਲਈ 53 ਯੋਗ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਅਤੇ ਉਹਨਾਂ ਨੂੰ ਮੁਫ਼ਤ ਅੱਖਾਂ ਦੇ ਅਪ੍ਰੇਸ਼ਨ ਲਈ ਦਾਖਲ ਕੀਤਾ ਗਿਆ। ਕਲੱਬ ਵੱਲੋਂ ਕੈਂਪ ਵਿੱਚ ਪਹੁੰਚੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਜਾਨਚੀ ਪਵਨ ਕੁਮਾਰ ਪਵਨੀ, ਚਰਨਜੀਤ ਚੰਨੀ, ਮਾਸਟਰ ਬਲਵੰਤ ਸਿੰਘ ਕੈਲੇ, ਜਗਜੀਵਨ ਆਲੀਕੇ, ਬਲਵੀਰ ਸਿੰਘ, ਸੰਜੀਵ ਕੁਮਾਰ,ਰਾਜ ਕੁਮਾਰ ਸਰਪੰਚ, ਰਾਜ ਕੁਮਾਰ ਰਾਜੂ, ਤਰਸੇਮ ਕੁਮਾਰ, ਫ਼ਕੀਰ ਚੰਦ, ਮਿਲਵਰਤਨ ਭੰਡਾਰੀ, ਦਰਸ਼ਨ ਕੁਮਾਰ ਮੈਨੇਜਰ, ਪਵਨ ਕੁਮਾਰ ਕਮੇਟੀ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।