ਉੱਗਰ ਸਿੰਘ ਨੂੰ ਸੇਵਾਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ
Publish Date: Mon, 02 Feb 2026 06:27 PM (IST)
Updated Date: Tue, 03 Feb 2026 04:11 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਸਾਥੀ ਉੱਗਰ ਸਿੰਘ ਹੈਲਪਰ ਨੂੰ ਸੇਵਾਮੁਕਤ ਹੋਣ ਉਪਰੰਤ ਵਿਦਾਇਗੀ ਪਾਰਟੀ ਬੜੇ ਮਾਣ-ਸਨਮਾਨ ਨਾਲ ਕੀਤੀ ਗਈ। ਵਿਦਾਇਗੀ ਪਾਰਟੀ ਸਮੇਂ ਸੂਬਾਈ ਆਗੂ ਬਿੱਕਰ ਸਿੰਘ ਮਾਖਾ, ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ, ਦਲਵਾਰਾ ਸਿੰਘ ਉੱਡਤ, ਰੂਪ ਸਿੰਘ ਉੱਡਤ, ਦਫ਼ਤਰੀ ਸਟਾਫ਼ ਵੱਲੋਂ ਜੇਈ ਸੁਖਰਾਜ ਸਿੰਘ ਲੱਧੂਵਾਸ ਤੋਂ ਇਲਾਵਾ ਜਸਪ੍ਰੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇੱਕਬਾਲ ਸਿੰਘ ਆਲੀਕੇ, ਬਲਵੀਰ ਸਿੰਘ ਕੋਟ ਧਰਮੂ, ਗੁਰਜੰਟ ਸਿੰਘ ਜੌੜਕੀਆਂ, ਗੁਰਜੰਟ ਸਿੰਘ ਝੇਰਿਆਂਵਾਲੀ, ਮਿੱਠੂ ਸਿੰਘ ਭੱਟੀ ਠੇਕੇਦਾਰ ਤੋਂ ਇਲਾਵਾ ਪੰਚ, ਸਰਪੰਚ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ। ਆਗੂ ਸਾਥੀਆਂ ਨੇ ਵੱਖਰੇ ਮਤੇ ਰਾਹੀਂ ਸਰਕਾਰ ਕੋਲੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ, ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਦਿਤੀਆਂ ਜਾਣ, ਕੱਟੇ ਹੋਏ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਅਤੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ।