ਪਿਤਾ-ਪੁੱਤਰ ਦੀ ਜੋੜੀ ਨੇ ਪੰਜਾਬ ’ਚੋਂ ਜਿੱਤੇ ਗੋਲਡ ਤੇ ਚਾਂਦੀ ਦੇ ਮੈਡਲ
ਫਰੀਦਕੋਟ ਵਿਖੇ ਪੰਜਾਬ ਮਾਸਟਰ
Publish Date: Mon, 02 Mar 2026 05:01 PM (IST)
Updated Date: Tue, 03 Mar 2026 04:03 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਫ਼ਰੀਦਕੋਟ ਵਿਖੇ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੇ ਹੋਏ। ਪਿਉ, ਪੁੱਤਰ ਦੀ ਜੋੜੀ ਨੇ ਗੋਲਡ ਤੇ ਚਾਂਦੀ ਦੇ ਮੈਡਲ ਜਿੱਤ ਕੇ ਪਿੰਡ ਉੱਭਾ ਅਤੇ ਜ਼ਿਲ੍ਹਾ ਮਾਨਸਾ ਦਾ ਨਾਂ ਚਮਕਾਇਆ। 80 ਸਾਲਾਂ ਦੇ ਕਾਕਾ ਸਿੰਘ ਉੱਭਾ ਨੇ 5000 ਮੀਟਰ ਪੈਦਲ ਚਾਲ ਵਿੱਚੋਂ ਚਾਂਦੀ ਦਾ ਤੇ ਸ਼ਾਟਪੁੱਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਕਬਾਲ ਸੰਧੂ ਉੱਭਾ ਈਟੀਟੀ ਅਧਿਆਪਕ ਸਪਸ ਰਾਮਦਿੱਤੇ ਵਾਲਾ ਨੇ 5000 ਮੀਟਰ ਪੈਦਲ ਚਾਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇੰਨ੍ਹਾਂ ਪਿਉ, ਪੁੱਤਰ ਦੀ ਜੋੜੀ ਨੇ ਜਿੱਥੇ ਪੰਜਾਬ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਚਮਕਾਉਂਣ ਦੇ ਨਾਲ ਨਾਲ ਨੈਸ਼ਨਲ ਖੇਡਾਂ ਵਿਚ ਵੀ ਹਿੱਸਾ ਲੈਣ ਲਈ ਆਪਣੇ ਆਪ ਨੂੰ ਕੁਆਲੀਫ਼ਾਈ ਕੀਤਾ।