ਪਿਉ-ਪੁੱਤਰ ਨੇ ਜ਼ਿਲ੍ਹਾ ਮਾਨਸਾ ਦਾ ਨਾਂ ਕੀਤਾ ਰੌਸ਼ਨ
22 ਫਰਵਰੀ 2026 ਨੂੰ ਜੈਤੋ ਵਿਖੇ ਹੋਈਆਂ
Publish Date: Mon, 23 Feb 2026 07:11 PM (IST)
Updated Date: Tue, 24 Feb 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਜੈਤੋ ਵਿਖੇ ਹੋਈਆਂ ਚੌਥੀ ਪੰਜਾਬ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦੇ ਹੋਏ ਪਿਓ-ਪੁੱਤਰ ਦੀ ਜੋੜੀ ਨੇ ਪਿੰਡ ਉੱਭਾ ਅਤੇ ਮਾਨਸਾ ਦਾ ਨਾਂ ਰੌਸ਼ਨ ਕੀਤਾ। ਕਾਕਾ ਸਿੰਘ ਉੱਭਾ ਨੇ 5 ਹਜ਼ਾਰ ਮੀਟਰ ਪੈਦਲ ਚਾਲ ਅਤੇ ਸ਼ਾਟ ਪੁੱਟ ਵਿਚ ਭਾਗ ਲੈਂਦਿਆਂ ਪੰਜਾਬ ਪੱਧਰ ‘ਤੇ ਚਾਂਦੀ ਦੇ ਦੋ ਮੈਡਲ ਪ੍ਰਾਪਤ ਕੀਤੇ। ਇਕਬਾਲ ਸੰਧੂ ਉੱਭਾ ਈਟੀਟੀ ਅਧਿਆਪਕ ਰਾਮਦਿੱਤੇ ਵਾਲਾ ਨੇ 5 ਹਜ਼ਾਰ ਮੀਟਰ ਪੈਦਲ ਚਾਲ ਵਿਚੋਂ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਪਿਉ-ਪੁੱਤਰ ਦੀ ਜੋੜੀ ਦਾ ਕਹਿਣਾ ਹੈ ਕਿ ਸਾਰੇ ਇਨਸਾਨਾਂ ਨੂੰ ਖੇਡਾਂ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ। ਇਸ ਜੋੜੀ ਨੇ ਨੈਸ਼ਨਲ ਖੇਡਾਂ ’ਚ ਹਿੱਸਾ ਲੈਣ ਲਈ ਵੀ ਕੁਆਲੀਫ਼ਾਈ ਕੀਤਾ।