- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਦੇ ਬੱਸ ਸਟੈਂਡ ਵਿਚ ਬਿਨ੍ਹਾਂ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਇੱਥੋਂ ਦੇ ਬੱਸ ਅੱਡੇ ’ਤੇ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਟਰਾਂਸਪੋਰਟਰ ਸ਼ੁਭਾਸ਼ ਕੁਮਾਰ ਹੀਰਕੇ ਵੀ ਸ਼ਾਮਲ ਸੀ। ਇਸ ਮੌਕੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦੂਲਗੜ੍ਹ ਬੱਸ ਅੱਡੇ ’ਤੇ ਗੁਆਂਢੀ ਰਾਜ ਹਰਿਆਣਾ ਤੋਂ ਰੋਜ਼ਾਨਾ ਦਰਜ਼ਨਾਂ ਬੱਸਾਂ ਬਿਨਾ ਕਿਸੇ ਪਰਮਿਟ ਤੋਂ ਧੜੱਲੇ ਨਾਲ ਆ ਜਾ ਰਹੀਆਂ ਹਨ। ਇਸ ਤਰ੍ਹਾਂ ਹੀ ਹੋਰ ਰੂਟਾਂ ‘ਤੇ ਛੇ ਪਰਮਿਟਾਂ ‘ਤੇ ਸਿਰਫ਼ ਇਕ ਹੀ ਬੱਸ ਨੂੰ ਚਲਾਇਆ ਜਾ ਰਿਹਾ ਹੈ, ਜਿਸ ਸਬੰਧੀ ਕਈ ਵਾਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਨੂੰ ਦਰਖਾਸਤਾਂ ਦੇ ਜਾਣੂ ਵੀ ਕਰਵਾਇਆ ਜਾ ਚੁੱਕਿਆ ਹੈ ਪਰ ਇਸ ਸਬੰਧੀ ਉਚ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਾ ਕਰਕੇ ਸਗੋਂ ਸਹੀ ਪਰਮਿਟ ਤੇ ਚੱਲ ਰਹੀ ਆਰਜੀ ਟਾਈਮ ਟੇਬਲ ਮੁਤਾਬਿਕ ਮੁਨੀਸ਼ ਕੁਮਾਰ ਦੀ ਸਰਦੂਲਗੜ੍ਹ ਤੋਂ ਰਾਜਰਾਣਾ ਬੱਸ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਹੈ ਕਿ ਤੁਹਾਡੇ ਇਸ ਟਾਈਮ ਟੇਬਲ ‘ਤੇ ਇਤਰਾਜ਼ ਆਇਆ ਹੈ। ਪ੍ਰਧਾਨ ਮਲੂਕ ਸਿੰਘ ਨੇ ਕਿਹਾ ਕਿ ਜਦੋਂ ਇਸ ਸਬੰਧੀ ਆਰਟੀਏ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਬਿਨਾ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਆਰਟੀਏ ਵੱਲੋਂ ਇਹ ਗੱਲ ਕਹਿਣਾ ਬਹੁਤ ਮੰਦਭਾਗੀ ਹੈ ਕਿਉਂਕਿ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀ ਨੂੰ ਇਹ ਪਤਾ ਨਹੀਂ ਕਿ ਉਸ ਦੇ ਇਲਾਕੇ ਵਿੱਚ ਕੀ ਹੋ ਰਿਹਾ ਹੈ ਇਹ ਗੱਲ ਹਜ਼ਮ ਨਹੀਂ ਹੁੰਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਬਸਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹਿਆਂ ਹਨ। ਜੇਕਰ ਜਲਦੀ ਇਸ ਪਾਸੇ ਵਿਭਾਗ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵਲੋਂ ਜਿਥੇ ਸਰਦੂਲਗੜ੍ਹ ਬਸ ਸਟੈਂਡ ਅੱਗੇ ਧਰਨਾ ਲਗਾ ਕੇ ਬੰਦ ਕਰ ਦਿੱਤਾ ਜਾਵੇਗਾ, ਉਥੇ ਹੀ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੇ ਦਫ਼ਤਰ ਅੱਗੇ ਵੀ ਧਰਨਾ ਲਾਇਆ ਜਾ ਸਕਦਾ ਹੈ।
ਇਸ ਮੌਕੇ ਸੁਭਾਸ਼ ਅਰੋੜਾ ਨੇ ਕਿਹਾ ਕਿ ਉਸ ਦੇ ਪੁੱਤਰ ਮੁਨੀਸ਼ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪਰਮਿਟ ਰਾਹੀਂ ਸਰਦੂਲਗੜ੍ਹ ਤੋਂ ਰਾਜ ਰਾਣਾ ਲਈ ਬੱਸ ਪਰਮਿਟ ਜਾਰੀ ਹੋਇਆ ਸੀ ਪਰ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਵੱਲੋਂ ਉਨ੍ਹਾਂ ਦੇ ਇਸ ਰੂਟ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਹੈ ਹੈ ਕਿ ਤੁਹਾਡੇ ਟਾਈਮ ਟੇਬਲ ਤੇ ਇਤਰਾਜ਼ ਆਇਆ ਹੈ। ਇੱਕ ਪਾਸੇ ਤਾਂ ਸਰਦੂਲਗੜ੍ਹ ਬੱਸ ਸਟੈਂਡ ਵਿੱਚ ਰੋਜ਼ਾਨਾ ਦਰਜਨਾਂ ਬੱਸਾਂ ਬਿਨਾ ਕਿਸੇ ਪਰਮਿਟ ਤੋਂ ਆ ਜਾ ਰਹੀਆਂ ਹਨ, ਜਿਨ੍ਹਾਂ ਦੀ ਸ਼ਿਕਾਇਤ ਵੀ ਕਈ ਵਾਰ ਰੀਜਨਲ ਟਰਾਂਸਪੋਰਟ ਅਫ਼ਸਰ ਨੂੰ ਕੀਤੀ ਜਾ ਚੁੱਕੀ ਹੈ। ਉਸ ਪਾਸੇ ਤਾਂ ਸਬੰਧਤ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪਰ ਦੂਜੇ ਪਾਸੇ ਸਹੀ ਪਰਮਿਟ ’ਤੇ ਚੱਲ ਰਹੀ ਬੱਸ ਨੂੰ ਬਿਨਾਂ ਕਾਰਨ ਬੰਦ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮਿਲੀ ਭੁਗਤ ਨਾਲ ਬਿਨਾਂ ਪਰਮਿਟ ਤੋਂ ਬੱਸਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਪਰਮਿਟ ਜਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਜੋ ਖੁਦ ਹੀ ਪਰਮਿਟ ਦੇ ਕੇ ਟਾਈਮ ਟੇਬਲ ਜਾਰੀ ਕਰਦੇ ਹਨ ਬਾਅਦ ਵਿੱਚ ਉਸ ਟਾਈਮ ਟੇਬਲ ਨੂੰ ਇਹ ਕਹਿ ਕੇ ਬੰਦ ਕਰ ਦਿੰਦੇ ਹਨ ਕਿ ਇਸ ‘ਤੇ ਇਤਰਾਜ਼ ਆਇਆ ਹੈ ਬਹੁਤ ਮੰਦਭਾਗਾ ਹੈ। ਇਸ ਸਬੰਧੀ ਜਦੋਂ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੇ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।