ਕਿਸਾਨ ਯੂਨੀਅਨ ਨੇ ਪਿੰਡਾਂ ’ਚ ਕੀਤੀਆਂ ਨੁੱਕੜ ਮੀਟਿੰਗਾਂ
ਸੰਯੁਕਤ ਮੋਰਚੇ ਵੱਲੋਂ 16 ਜਨਵਰੀ ਨੂੰ ਨਰੇਗਾ
Publish Date: Mon, 05 Jan 2026 05:31 PM (IST)
Updated Date: Tue, 06 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਯੁਕਤ ਮੋਰਚੇ ਵੱਲੋਂ 16 ਜਨਵਰੀ ਨੂੰ ਨਰੇਗਾ ਕਾਨੂੰਨ, ਬਿਜਲੀ ਸੋਧ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੇ ਲੋਕ ਵਿਰੋਧੀ ਬਦਲਾਅ ਦੇ ਰੋਸ ਵਜੋਂ ਕੇਂਦਰ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਰੋਸ ਧਰਨੇ ਨੂੰ ਸਫ਼ਲ ਬਣਾਉਣ ਲਈ ਪਰਸ਼ੋਤਮ ਸਿੰਘ ਉੱਡਤ ਸੈਦੇਵਾਲਾ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫ਼ਲ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਲਛਮਣ ਸਿੰਘ ਚੱਕ ਅਲੀਸ਼ੇਰ, ਕੁਕਰ ਸਿੰਘ, ਗਮਦੂਰ ਸਿੰਘ ਆਲਮਪੁਰ ਮੰਦਰਾਂ, ਕਾਮਰੇਡ ਧੰਨਾ ਸਿੰਘ ਟਾਲੀਆ ,ਦਰਸ਼ਨ ਸਿੰਘ ਮਘਾਣੀਆ, ਆਦਿ ਹਾਜ਼ਰ ਸਨ, ਹੇਠ ਸਾਂਝੇ ਤੌਰ ਤੇ ਰਾਮ ਨਗਰ ਭੱਠਲ, ਟਾਹਲੀਆਂ, ਮੱਲ ਸਿੰਘਵਾਲਾ, ਛੀਨੇ, ਆਲਮਪੁਰ ਮੰਦਰਾਂ, ਗੰਢੂਆਂ ਕਲਾਂ, ਤਾਲਵਾਲਾ, ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਇਕੱਤਰ ਕਿਸਾਨਾਂ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਸੋਧ 2025 ਲਾਗੂ ਕਰਕੇ ਬਿਜਲੀ ਸੈਕਟਰ ਕੋਆਪ੍ਰੇਟਿਵ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਗਰੀਬ ਲੋਕਾਂ ਦੀ ਰੱਜਕੇ ਲੁੱਟ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਰਤੀਆਂ ਦੇ 29 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ ਤੇ ਮਨਰੇਗਾ ਦਾ ਨਾਮ ਅਤੇ ਕਾਨੂੰਨ ਬਦਲਣਾਂ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦਰਸ਼ਨ ਸਿੰਘ ਮਘਾਣੀਆ, ਡਾ ਹਰਬੰਸ ਸਿੰਘ ਭੀਮੜਾ, ਕੇਵਲ ਸਿੰਘ ਸੈਦੇਵਾਲਾ, ਬਹਾਦਰ ਸਿੰਘ ਮਲਸਿੱਘਵਾਲਾ, ਰਘਬੀਰ ਸਿੰਘ ਸੇਰਖਾਵਾਲਾ, ਜਗਤਾਰ ਸਿੰਘ ਪਿੰਪਲੀਆ, ਬਾਬੂ ਸਿੰਘ ਭੱਠਲ ਆਦਿ ਮੌਜੂਦ ਸਨ।