ਮਿਹਨਤ ਨਾਲ ਹੀ ਅੱਗੇ ਵਧਿਆ ਜਾ ਸਕਦੈ : ਗੋਪਾਲ ਚੰਦ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
Publish Date: Mon, 05 Jan 2026 07:18 PM (IST)
Updated Date: Tue, 06 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਵਿਖੇ ਐਨਐਸਐਸ ਕੈਂਪ ਦੇ ਚੌਥੇ ਦਿਨ ਪ੍ਰਵੇਸ਼ ਮੌਕੇ ਗੋਪਾਲ ਚੰਦ ਕੁਲਰੀਆਂ ਸੇਵਾ ਮੁਕਤ ਹਿੰਦੀ ਟੀਚਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਵਲੰਟੀਅਰਾਂ ਨਾਲ ਰੋਗ ਮੁਕਤ ਸਿਹਤਮੰਦ ਜੀਵਨ ਜਿਉਣ ਦੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਕੁਦਰਤ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਮੇਸ਼ਾ ਮਿਹਤਨ ਕਰਨੀ ਚਾਹੀਦੀ ਹੈ ਅਤੇ ਅੱਗੇ ਵੱਧਣਾ ਚਾਹੀਦਾ ਹੈ। ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਉਦਾਹਰਣ ਦੇ ਕੇ ਵਲੰਟੀਅਰਾਂ ਨੂੰ ਸਮਝਾਇਆ। ਉਨ੍ਹਾਂ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਸਕੂਲ ਪ੍ਰਿੰਸੀਪਲ ਪਰਮਿੰਦਰ ਸਿੰਘ ਕਟੌਦੀਆ ਦੁਆਰਾ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਗੋਪਾਲ ਚੰਦ ਨੇ ਸਕੂਲ ਦੀ ਲਾਇਬ੍ਰੇਰੀ ਲਈ ਦੋ ਪੁਸਤਕਾਂ ਕੂੰਜਾਂ ਕੁਰਲਾਉਂਦੀਆਂ” ਕਹਾਣੀ-ਸੰਗ੍ਰਹਿ ਭੇਂਟ ਕੀਤੀਆਂ। ਪ੍ਰਗਟ ਸਿੰਘ ਉੱਘੇ ਨਾਵਲਕਾਰ ਨੇ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਵਲੰਟੀਅਰਾਂ ਦਾ ਸਹਿਯੋਗ ਕੀਤਾ ਅਤੇ ਆਪਣੇ ਤਜ਼ਰਬੇ ਵਲੰਟੀਅਰਾਂ ਨਾਲ ਸਾਂਝੇ ਕੀਤੇ। ਕੁਲਜੀਤ ਪਾਠਕ ਦੁਆਰਾ ਪਹੁੰਚੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਰਿਤੂ ਰਾਜ, ਦੇਸਰਾਜ ਸਿੰਘ, ਅਮਰੀਕ ਸਿੰਘ ਅਤੇ ਟੀਨੂੰ ਰਾਏ ਗਰਗ ਨੇ ਕੈਂਪ ਦੌਰਾਨ ਆਪਣਾ ਯੋਗਦਾਨ ਦਿੱਤਾ।