- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਯੁਗ ਸਾਹਿਤ ਕਲਾ ਮੰਚ ਵੱਲੋਂ ਸ਼ਹੀਦ ਭਗਤ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ
ਨਵਯੁਗ ਸਾਹਿਤ ਕਲਾ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੀਖੀ ਵਿਖੇ ਪ੍ਰਸਿੱਧ ਪੰਜਾਬੀ ਸ਼ਾਇਰ ਅਜ਼ੀਮ ਸ਼ੇਖਰ (ਸਾਊਥਾਲ) ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਇਰ ਅਜ਼ੀਮ ਸ਼ੇਖਰ ਉੱਘੇ ਆਲੋਚਕ ਡਾਕਟਰ ਗੁਰਦੀਪ ਸਿੰਘ ਢਿੱਲੋਂ, ਗਜ਼ਲਗੋ ਡਾਕਟਰ ਦੀਪਕ ਧਲੇਵਾਂ, ਸਾਹਿਤ ਪ੍ਰੇਮੀ ਸੇਵਾ ਮੁਕਤ ਲੈਕਚਰਾਰ ਮੱਖਣ ਸਿੰਘ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂਆਤ ‘ਚ ਸ਼ਾਇਰ ਸਤਪਾਲ ਭੀਖੀ ਨੇ ਸ਼ਇਰ ਅਜੀਮ ਸ਼ੇਖਰ ਦੀ ਸ਼ਾਇਰੀ ਬਾਰੇ ਜਾਣ ਪਹਿਚਾਣ ਕਰਵਾਉਂਦਿਆ ਕਿਹਾ ਕਿ ਸ਼ੇਖਰ ਭਾਵੇਂ ਹੁਣ ਵਿਦੇਸ਼ੀ ਧਰਤੀ ਦੇ ਬਸ਼ਿੰਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਮਾਲਵਾ ਦੇ ਲੋਕਾਂ ਦੀ ਬਾਤ ਪਾਉਂਦੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ਾਇਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਅੱਗੇ ਜਾ ਕੇ ਸ਼ਾਇਰ ਅਜ਼ੀਮ ਸ਼ੇਖਰ ਤੇ ਉਨ੍ਹਾਂ ਦੀ ਟੀਮ ਏਸੀਅਨ ਲਿਟਰੇਰੀ ਅਤੇ ਕਲਚਰ ਫ਼ੋਰਮ ਯੂਕੇ ਲੰਡਨ (ਸਾਊਥਾਲ) ਆਪਣੀ ਸੰਸਥਾ ਰਾਹੀਂ ਅਦਬੀ ਮੇਲਾ ਲੰਡਨ ਕਰਵਾ ਕੇ ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜ ਰਹੇ ਹਨ, ਜਿਸ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਉੱਘੇ ਆਲੌਚਕ ਡਾਕਟਰ ਗੁਰਦੀਪ ਸਿੰਘ ਢਿੱਲੋ ਨੇ ਸ਼ਾਇਰ ਅਜ਼ੀਮ ਸ਼ੇਖਰ ਦੀ ਸ਼ਾਇਰੀ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗਜ਼ਲਾਂ ਤੇ ਗੀਤਾਂ ਵਿੱਚੋਂ ਮਾਲਵੇ ਖਿੱਤੇ ਦੀ ਮਹਿਕ ਆਉਂਦੀ ਹੈ ਭਾਵੇਂ ਸ਼ਾਇਰ ਚਿਰਾ ਤੋਂ ਵਿਦੇਸ਼ਾਂ ਵਿੱਚ ਵਸ ਰਿਹਾ ਪਰ ਉਹ ਇਸ ਖਿੱਤੇ ਦੇ ਲੋਕਾਂ ਦੀਆਂ ਤਕਲੀਫਾਂ ਥੁੜਾਂ ਅਤੇ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਗਜ਼ਲਗੋ ਡਾਕਟਰ ਦੀਪਕ ਧਲੇਵਾਂ ਨੇ ਸ਼ੇਖਰ ਦੀਆਂ ਛਪੀਆਂ ਤਿੰਨ ਗਜ਼ਲ ਪੁਸਤਕਾਂ ਬਾਰੇ ਉਸਦੇ ਸਿਲਪ ਪੱਖ ਅਤੇ ਸੱਭਿਆਚਾਰ ਪੱਖ ਬਾਰੇ ਗੱਲਬਾਤ ਕੀਤੀ। ਸ਼ਾਇਰ ਅਜ਼ੀਮ ਸ਼ੇਖਰ ਨੇ ਸਾਹਿਤ ਪ੍ਰੇਮੀਆਂ ਦੇ ਰੂ-ਬ-ਰੂ ਹੁੰਦਿਆਂ ਆਪਣੇ ਸਾਹਿਤਕ ਸਫਰ ਬਾਰੇ ਗੱਲਬਾਤ ਕੀਤੀ। ਇਸ ਉਪਰੰਤ ਉਹਨਾਂ ਆਪਣੀਆਂ ਗਜ਼ਲਾਂ ਅਤੇ ਗੀਤਾਂ ਨੂੰ ਤਰੰਨੁਮ ਵਿੱਚ ਪੇਸ਼ ਕੀਤੇ। ਰੂ-ਬ-ਰੂ ਦੇ ਅਖੀਰ ਚ ਉਨ੍ਹਾਂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਬੜੀ ਹਲੀਮੀ ਨਾਲ ਦਿੱਤੇ । ਸਮਾਗਮ ਦੌਰਾਨ ਏਸ਼ੀਅਨ ਲਿਟਰੇਰੀ ਅਤੇ ਕਲਚਰ ਫੋਰਮ ਯੂਕੇ ਲੰਡਨ ਵੱਲੋਂ ਸਥਾਨਕ ਪੱਤਰਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨਿਤ ਪੱਤਰਕਾਰਾਂ ‘ਚ ਸੀਨੀਅਰ ਪੱਤਰਕਾਰ ਡੀਪੀ ਜ਼ਿੰਦਲ, ਬਲਕਾਰ ਸਿੰਘ ਸਹੋਤਾ, ਬਲਦੇਵ ਸਿੰਘ ਸਿੱਧੂ, ਸੰਦੀਪ ਜਿੰਦਲ, ਸੁਰੇਸ਼ ਭੀਖੀ, ਸੰਦੀਪ ਤਾਇਲ, ਬਹਾਦਰ ਖਾਨ, ਧਰਮਵੀਰ ਸ਼ਰਮਾ, ਮਨਦੀਪ ਸਿੰਗਲਾ ਗੁਰਿੰਦਰ ਸਿੰਘ ਔਲਖ ਅਤੇ ਕਰਨ ਭੀਖੀ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਚ ਸਾਹਿਤ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫੌਜੀ ਨੂੰ ਸਭਨਾਂ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੰਚ ਦੇ ਸਕੱਤਰ ਐਸ ਅਮਰੀਕ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪ੍ਰਸਿੱਧ ਗਜਲਗੋ ਕੁਲਵਿੰਦਰ ਬਛੋਆਣਾ ਤੋਂ ਇਲਾਵਾ ਗੁਰਲਾਲ ਸਿੰਘ ਗੁਰਨੇ, ਮਨਜੀਤ ਸਿੰਘ ਮੰਨਣ, ਹਰਜਿੰਦਰ ਸਿੰਘ ਅਨੂਪਗੜ, ਮੱਖਣ ਬਤਰਾ, ਯਾਦਵਿੰਦਰ ਸਿੰਘ ਸਿੱਧੂ, ਮਾਸਟਰ ਬੂਟਾ ਸਿੰਘ, ਧਰਮਪਾਲ ਨੀਟਾ, ਹਰਭਗਵਾਨ ਭੀਖੀ, ਇੰਜੀ. ਲੱਖਾ ਸਿੰਘ, ਜਸਪਾਲ ਅਤਲਾ, ਆਪ ਆਗੂ ਇੰਦਰਜੀਤ ਸਿੰਘ ਭੀਖੀ, ਨਦੀਪ ਖੀਵਾ, ਹਰਵਿੰਦਰ ਭੀਖੀ, ਜਗਦੇਵ ਪੰਜਾਬੀ, ਮਨਮੋਹਨ ਜ਼ਿੰਦਲ, ਮੈਕਸਵੈਲ ਬਬਲੂ ਤੋਂ ਇਲਾਵਾ ਵੱਡੀ ਗਿਣਤੀ ਸਾਹਿਤ ਪ੍ਰੇਮੀ ਹਾਜ਼ਰ ਸਨ।