ਡੇਰਾ ਬਾਬਾ ਅੰਗੜ ਦਾਸ ਵਿਖੇ ਅੱਖਾਂ ਦੀ ਕੀਤੀ ਜਾਂਚ
ਓਮਪ੍ਰੀਤ ਸਿੰਘ ਪ੍ਰਧਾਨ ਰਮਨਦੀਪ ਸਿੰਘ
Publish Date: Fri, 06 Feb 2026 07:17 PM (IST)
Updated Date: Sat, 07 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਪਿੰਡ ਧਲੇਵਾਂ ਦੇ ਸਹਿਯੋਗ ਨਾਲ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ, ਰਾਮਪੁਰਾ ਫੂਲ ਦੀ ਮਾਹਿਰ ਟੀਮ ਦੁਆਰਾ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਦੇ ਆਗੂ ਓਮਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਆਸ਼ੂ, ਰਜਿੰਦਰ ਸ਼ਰਮਾ, ਮਨਦੀਪ ਸਿੰਘ, ਬਿੰਦਰੀ, ਨਰਿੰਦਰ ਸ਼ਰਮਾ, ਗੱਗੀ ਨੇ ਦੱਸਿਆ ਕਿ ਅੱਖਾਂ ਦੇ ਕੈਂਪ ’ਚ 150 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ 15 ਆਪ੍ਰੇਸ਼ਨ ਕੀਤੇ।