ਇੰਜ. ਵਿਨੋਦ ਕੁਮਾਰ ਜਿੰਦਲ ਬਣੇ ਪ੍ਰਧਾਨ
ਚਾਰ ਸਾਲਾਂ ਬਾਅਦ ਪ੍ਰਬੰਧਕੀ ਕਮੇਟੀ
Publish Date: Sun, 22 Mar 2026 07:27 PM (IST)
Updated Date: Mon, 23 Mar 2026 04:14 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਚਾਰ ਸਾਲਾਂ ਬਾਅਦ ਪ੍ਰਬੰਧਕੀ ਕਮੇਟੀ, ਐੱਸਡੀ. ਕੰਨਿਆ ਮਹਾਵਿਦਿਆਲਾ ਮਾਨਸਾ ਦੇ ਵੱਖ-ਵੱਖ ਅਹੁਦਿਆਂ ਦੀ ਸਫ਼ਲਤਾ ਪੂਰਵਕ ਚੋਣ ਕਰਵਾਈ ਗਈ। ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਲੋਕਤੰਤਰਿਕ ਅਤੇ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈ। ਇਸ ਚੋਣ ਪ੍ਰੀਕਿਰਿਆ ਦੌਰਾਨ ਇੰਜ ਵਿਨੋਦ ਕੁਮਾਰ ਜਿੰਦਲ, ਪ੍ਰਧਾਨ ਦੇ ਅਹੁਦੇ ਲਈ ਬਿਨ੍ਹਾਂ ਚੋਣ ਲੜੇ ਆਪਸੀ ਸਹਿਮਤੀ ਨਾਲ ਚੁਣੇ ਗਏ। ਵਾਈਸ ਪ੍ਰਧਾਨ ਦੇ ਅਹੁਦੇ ਲਈ ਵਿਜੈ ਕੁਮਾਰ ਗਰਗ, ਜਰਨਲ ਸਕੱਤਰ ਦੇ ਅਹੁਦੇ ਲਈ ਸ਼ਿਵਪਾਲ ਬਾਂਸਲ ਐਡਵੋਕੇਟ ਅਤੇ ਕੈਸ਼ੀਅਰ ਦੇ ਅਹੁਦੇ ਲਈ ਰਾਜ ਕੁਮਾਰ ਸਿੰਗਲਾ (ਖੋਖਰ ਵਾਲੇ) ਚੁਣੇ ਗਏ। ਚੁਣੀ ਗਈ ਮੈਨੇਜਿੰਗ ਕਮੇਟੀ ਨੇ ਫਿਰ ਤੋਂ ਦੁਬਾਰਾ ਚੁਣੇ ਜਾਣ ਤੇ ਕਾਲਜ ਦੀ ਤਰੱਕੀ ਅਤੇ ਵਿਦਿਆਰਥਣਾਂ ਦੀ ਭਲਾਈ ਲਈ ਤਨ ਤੇ ਧਨ ਨਾਲ ਸੇਵਾ ਕਰਨ ਦਾ ਭਰੋਸਾ ਦਿਵਾਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਪਿਛਲੇ ਚਾਰ ਸਾਲਾਂ ਵਾਂਗ ਅਗਲੇ ਸਮੇਂ ਵਿੱਚ ਵੀ ਕਾਲਜ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਏਗੀ।