ਬਿਜਲੀ ਬੰਦ ਰਹੇਗੀ ਅੱਜ
ਬਿਜਲੀ ਬੋਰਡ ਦੇ ਵੱਡਮੁੱਲੇ ਖਪਤਕਾਰਾਂ ਨੂੰ
Publish Date: Sat, 07 Mar 2026 05:50 PM (IST)
Updated Date: Sun, 08 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66ਕੇਵੀ ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਤੋਂ ਚਲ ਰਹੇ 11ਕੇਵੀ ਤਲਵੰਡੀ ਰੋਡ ਫੀਡਰ ਦੀ ਬਿਜਲੀ ਸਪਲਾਈ 8 ਮਾਰਚ 2026 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋ ਸ਼ਾਮ 5:30 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ: ਵੀਰਦਵਿੰਦਰ ਸਿੰਘ ਐੱਸਡੀਓ ਸ਼ਹਿਰੀ ਮਾਨਸਾ ਤੇ ਇੰਜੀਨੀਅਰ ਤਰਵਿੰਦਰ ਸਿੰਘ ਜੇਈ ਨੇ ਦਿੱਤੀ। ਇਸ ਨਾਲ ਜਗਦੀਸ਼ ਪੈਟਰੋਲ ਪੰਪ ਤੋਂ ਗੁਰੂ ਰਾਈਸ ਮਿਲ ਤੱਕ ਦੀ ਸਾਰੀ ਇੰਡਸਟਰੀ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਹਿੰਦ ਪਲਾਸਟਿਕ ਫ਼ੈਕਟਰੀ, ਐੱਮਜੀ ਫੂਡ, ਗੋਲਡਨ ਐਂਪਾਇਰ, ਹੋਟਲ ਇਵਾਨੀ, ਸ਼ਿਵਾ ਪ੍ਰੋਟੀਨ ( ਸੋਲਵੈਕਸ), ਮਿਨਿਸਟਰੀ ਆਫ ਕੂਲਿੰਗ, ਜਗਦੰਬੇ ਰਾਈਸ ਮਿਲ, ਰਹਿਮਤ ਰਾਈਸ ਮਿੱਲ, ਅਨਨਿਆ ਰਾਈਸ ਮਿੱਲ, ਗੁਰੂ ਰਾਈਸ ਮਿੱਲ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।