ਕਈ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ
66ਕੇਵੀ ਨਵੀਂ ਅਨਾਜ ਮੰਡੀ ਗਰਿੱਡ
Publish Date: Wed, 28 Jan 2026 06:57 PM (IST)
Updated Date: Thu, 29 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66ਕੇਵੀ ਨਵੀਂ ਦਾਣਾ ਮੰਡੀ ਗਰਿੱਡ ਮਾਨਸਾ ਤੋਂ ਚਲ ਰਹੇ 11ਕੇਵੀ ਸਿਰਸਾ ਰੋਡ ਫ਼ੀਡਰ ਦੀ ਬਿਜਲੀ ਸਪਲਾਈ 29 ਜਨਵਰੀ 2026 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇੰਜੀਨੀਅਰ ਗੁਰਬਖਸ਼ ਸਿੰਘ ਐੱਸਡੀਓ ਸ਼ਹਿਰੀ ਮਾਨਸਾ ਅਤੇ ਇੰਜ: ਤਰਵਿੰਦਰ ਸਿੰਘ ਜੇਈ ਨੇ ਦਿੱਤੀ। ਇਸ ਨਾਲ ਨਵੀਂ ਦਾਣਾ ਮੰਡੀ, ਸਿਲਵਰ ਸਿਟੀ, ਰਮਦਿਤੇ ਵਾਲਾ ਚੌਕ, ਓਲਡ ਏਜ਼ ਹੋਮ, ਐਨੀਮਲ ਹਸਪਤਾਲ, ਡੇਰਾ ਸੱਚਾ ਸੌਦਾ, ਕਰੋਨ ਹੋਟਲ, ਸ਼ਿਵਾਲਿਕ ਰਾਈਸ ਮਿੱਲ, ਭੀਮ ਸੈਨ ਰਾਈਸ ਮਿੱਲ, ਮਾਨਸਾ ਕੋਲਡ ਸਟੋਰ, ਕਿਸਾਨ ਇੰਡਟਰੀਜ਼, ਮਾਨਸ਼ਾਹੀਆ ਪੈਟਰੋਲ ਪੰਪ, ਸ਼ਿਵ ਸ਼ੰਕਰ ਰਾਈਸ ਮਿੱਲ, ਗੋਬਿੰਦ ਰਾਈਸ ਮਿੱਲ, ਰਮਦੀਤੇ ਵਾਲਾ ਪਿੰਡ, ਜਗਦੀਸ਼ ਪੈਟਰੋਲ ਪੰਪ, ਲਿਵਸ਼ੋਰ ਇੰਡਟਰੀਜ਼, ਗੁਰੂ ਰਾਮਦਾਸ ਜੀ ਰਾਈਸ ਮਿੱਲ, ਗੁਰੂ ਅਮਰਦਾਸ ਰਾਈਸ ਮਿੱਲ, ਭੋਲਾ ਰਾਮ ਰਾਈਸ ਮਿੱਲ, ਬਾਬਾ ਬੋਦਾ ਨੰਦ ਗਊਸ਼ਾਲਾ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ।