ਬਿਜਲੀ ਮੁਲਾਜ਼ਮਾਂ ਨੇ ਫੂਕਿਆ ਬਿਜਲੀ ਮੰਤਰੀ ਦਾ ਪੁਤਲਾ
ਪੀਐਸਈਬੀ ਇੰਪਲਾਈਜ ਜੁਆਇੰਟ
Publish Date: Fri, 17 Apr 2026 07:51 PM (IST)
Updated Date: Sat, 18 Apr 2026 04:13 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪੀਐਸਈਬੀ ਇੰਪਲਾਈਜ਼ ਜੁਆਇੰਟ ਫ਼ੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸਸੀਏਸ਼ਨ ਆਫ਼ਿਸ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ, ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਭਲਵਾਨ) ਸਾਂਝੇ ਵੱਲੋਂ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੀ ਮੈਨਜ਼ਮੈਂਟ ਵੱਲੋਂ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਪਰ ਬਾਅਦ ਵਿਚ ਲਾਗੂ ਨਹੀਂ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਮਿਤੀ 14-01-26 ਨੂੰ ਬੋਰਡ ਮੈਨਜਮੈਂਟ ਨੇ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਬਹੁਤ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਪਰ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਮਗਰੋਂ ਵੀ ਲਾਗੂ ਨਹੀਂ ਕੀਤੀਆਂ। ਇਸ ਤੋਂ ਖਫ਼ਾ ਹੋਏ ਬਿਜਲੀ ਮੁਲਾਜ਼ਮਾਂ ਵੱਲੋਂ 10 ਅਪ੍ਰੈਲ 26 ਨੂੰ ਮੁੱਖ ਦਫ਼ਤਰ ਪਟਿਆਲਾ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਗੇਟਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਸ ਟਾਈਮ ਬਿਜਲੀ ਮੰਤਰੀ ਅਤੇ ਚੇਅਰਮੈਨ ਕਮ-ਮੈਨੇਜਿੰਗ ਡਾਇਰੈਕਟਰ ਦਫ਼ਤਰ ਦੇ ਅੰਦਰ ਹੀ ਮੌਜੂਦ ਸੀ। ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਮਿਤੀ 16 ਅਪ੍ਰੈਲ 26 ਸਮਾਂ 10 ਵਜੇ ਉਦਯੋਗ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦੇ ਦਿੱਤੀ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ਬਿਜਲੀ ਮੰਤਰੀ ਦਾ ਵਿਵਹਾਰ ਅੱਤ ਨਿੰਦਣਯੋਗ ਸੀ। ਉਨ੍ਹਾਂ ਵੱਲੋਂ ਮੁਲਾਜ਼ਮਾਂ ਮੁਸ਼ਕਲਾਂ ਦਾ ਕੋਈ ਵੀ ਹੱਲ ਕੀਤੇ ਬਿਨਾਂ ਤੇ ਉੱਠ ਕੇ ਚਲੇ ਗਏ। ਮੁਲਾਜ਼ਮ ਜੱਥੇਬੰਦੀਆਂ ਅੱਜ ਪੂਰ੍ਹੇ ਪੰਜਾਬ ਵਿੱਚ ਬਿਜਲੀ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਬਿਜਲੀ ਮੁਲਾਜ਼ਮ ਵਰਕ ਟੂ ਰੂਲ ਮੁਤਾਬਿਕ ਆਪਣੀਆਂ ਬਣਦੀਆਂ ਡਿਊਟੀਆਂ ਹੀ ਕਰਨਗੇ। ਜੇਕਰ ਸੰਘਰਸ਼ ਦੌਰਾਨ ਬਿਜਲੀ ਸਬੰਧੀ ਖ਼ਪਤਕਾਰਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਬਿਜਲੀ ਮੰਤਰੀ ਤੇ ਪਾਵਰਕੌਮ ਮੈਨਜਮੈਂਟ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਇੰਪਲਾਈਜ਼ ਫ਼ੈਡਰੇਸ਼ਨ ਪਹਿਲਵਾਨ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਖੀਵਾ, ਸਬ ਡਿਵੀਜ਼ਨ ਪ੍ਰਧਾਨ ਬਹਾਦਰ ਸਿੰਘ ਖੀਵਾ, ਜ਼ੋਨ ਪੀ ਅਤੇ ਐਮ ਪ੍ਰਧਾਨ ਕੁਲਦੀਪ ਸਿੰਘ ਬੱਪੀਆਣਾ, ਅਭਿਸ਼ੇਕ ਕੁਮਾਰ ਭੀਖੀ, ਹਰਦੇਵ ਸਿੰਘ ਬੱਪੀਆਣਾ, ਕਸ਼ਮੀਰ ਸਿੰਘ ਖੀਵਾ, ਸੰਦੀਪ ਸਿੰਘ ਬੋੜਾਵਾਲ ਜੇਈ, ਗੁਰਜੀਤ ਸਿੰਘ ਭੀਖੀ ਜੇਈ, ਤਰਸੇਮ ਸਿੰਘ ਭੀਖੀ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।