- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਕਬਰਿਸਤਾਨ ਵਾਲੀ ਈਦਗਾਹ ਵਿਖੇ ਇਮਾਮ

-ਸਮੁੱਚੇ ਭਾਈਚਾਰੇ ਨੇ ਸਰਬ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਇਕ ਦੂਜੇ ਨੂੰ ਦਿੱਤੀ ਵਧਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੇ ਕਬਰਸਤਾਨ ਵਾਲੀ ਈਦਗਾਹ ਵਿਖੇ ਇਮਾਮ ਹਾਜੀ ਉਮਰਦੀਨ ਵੱਲੋਂ ਇਮਾਮਤ ਕਰਵਾਉਂਦੇ ਹੋਏ ਇੱਕ ਵੱਡੇ ਇਕੱਠ ਨੂੰ ਈਦ ਦੀ ਨਮਾਜ਼ ਅਦਾ ਕਰਵਾਈ ਤੇ ਖੁਤਬਾ ਪੜ੍ਹਦੇ ਹੋਏ ਸਮਾਜ ਅਤੇ ਮੁਲਕ ਦੀ ਏਕਤਾ ਅਤੇ ਸਲਾਮਤੀ ਲਈ ਦੁਆ ਕੀਤੀ। ਇਸ ਮੌਕੇ ਸ਼ਹਿਰ ਦੀਆਂ ਸਮਾਜਿਕ ਜੱਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਹਲਕਾ ਮਾਨਸਾ ਮੁੱਖ ਮਹਿਮਾਨ ਵਜੋਂ ਤੇ ਉਨ੍ਹਾਂ ਨਾਲ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਵੱਲੋਂ ਭਾਈਚਾਰੇ ਨੂੰ ਮੁਖਾਤਬ ਹੁੰਦੇ ਹੋਏ ਕਿਹਾ ਕਿ ਜਿਥੇ ਮੁਲਕ ਦੇ ਹੋਰ ਹਿੱਸਿਆਂ ਵਿੱਚ ਮੁਸਲਮਾਨ ਡਰ ਦੇ ਮਾਹੌਲ ਵਿੱਚ ਈਦ ਦੀ ਨਮਾਜ਼ ਅਦਾ ਕਰ ਰਹੇ ਹਨ, ਉੱਥੇ ਹੀ ਪੰਜਾਬ ਸੱਚਮੁੱਚ ਗੁਰੂਆਂ ਪੀਰਾਂ ਦੀ ਧਰਤੀ ਹੈ। ਸਮੂਹ ਭਾਈਚਾਰੇ ਈਦ, ਬਕਰੀਦ, ਦੀਵਾਲੀ, ਦੁਸਹਿਰਾ ਮਨਾਉਂਦੇ ਹਨ। ਇਸ ਕਰਕੇ ਅੱਜ ਮੁਸਲਿਮ ਭਾਈਚਾਰਾ ਧਾਰਮਿਕ ਆਜ਼ਾਦੀ ਨਾਲ ਈਦ ਦੀ ਨਮਾਜ਼ ਪੜ੍ਹ ਰਿਹਾ ਹੈ, ਜਿਸ ਕਰਕੇ ਸਮੂਹ ਪੰਜਾਬੀਆਂ ਦੀ ਸੋਚ ਨੂੰ ਸਲਾਮ ਹੈ। ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਡਾ. ਵਿਜੇ ਸਿੰਗਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।
ਇਸ ਵਿੱਚ ਕਬਰਸਤਾਨ ਦੀ ਚਾਰ ਦੀਵਾਰੀ ਲਈ ਗ੍ਰਾਂਟ ਕਬਰਸਤਾਨ ਅੱਗੋਂ ਲੰਘਦੀ ਸੜਕ ਨੂੰ ਚੌੜੀ ਕਰਕੇ ਪੱਕੀ ਕਰਨ ਸੌਚਾਲਿਆ, ਜਨਾਜ਼ਾ ਘਰ ਸੀਮੈਂਟਡ ਬੈਂਚ ਅਤੇ ਮਾਨਸਾ ਖੁਰਦ ਵਿਖੇ ਕਬਰਿਸਤਾਨ ਲਈ ਜ਼ਮੀਨ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਲਈ ਜ਼ਿਲ੍ਹਾ ਹੈੱਡ ਕੁਆਰਟਰ ਤੇ ਕਮਿਊਨਿਟੀ ਸੈਂਟਰ ਲਈ ਜਗ੍ਹਾ ਮੁਹੱਈਆ ਕਰਨ ਤੇ ਫਫੜੇ ਭਾਈ ਕੇ ਵਿਖੇ ਧਰਮਸ਼ਾਲਾ ਤੇ ਕਮਰਿਆਂ ਅੱਗੇ ਬਰਾਮਦੇ ਪਾਉਣ ਲਈ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਭਾਰਤ ਵਿੱਚ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਏ ਜਾਂਦੇ ਹਨ। ਉਨ੍ਹਾਂ ਮੰਗ ਪੱਤਰ ਸਬੰਧੀ ਬੋਲਦਿਆਂ ਕਿਹਾ ਕਿ ਕਬਰਸਤਾਨ ਦੀ ਚਾਰਦੀਵਾਰੀ ਲਈ 27 ਲੱਖ ਰੁਪਏ ਦੀ ਗਰਾਂਟ ਜਾਰੀ ਕਰਵਾ ਦਿੱਤੀ ਗਈ ਹੈ। ਇਸ ਦਾ ਟੈਂਡਰ ਲਗਾ ਕੇ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬਾਕੀ ਮੰਗਾਂ ਵੀ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸੁਨੀਲ ਕੁਮਾਰ ਨੀਨੂ ਪ੍ਰਧਾਨ ਨਗਰ ਕੌਂਸਲ ਨੇ ਈਦ ਦੀਆਂ ਵਧਾਈਆਂ ਦਿੰਦਿਆਂ ਕਬਰਸਤਾਨ ਤੇ ਮੁਸਲਿਮ ਭਾਈਚਾਰੇ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਕਮੇਟੀ ਮੁਸਲਿਮ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਖ਼ਾਨ, ਸਹਿਰੀ ਪ੍ਰਧਾਨ ਰਵੀ ਖਾਨ, ਸਲਾਹਕਾਰ ਡਾ. ਹਸਨ ਤੇ ਪਵਨ ਖਾਨ ਵੱਲੋਂ ਡਾ. ਵਿਜੈ ਸਿੰਗਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ, ਸਿੰਗਾਰਾ ਖਾਨ, ਸਾਹਨਾਜ ਅਲੀ, ਹਸਨ ਖਾਨ ਇਮਾਮ ਹਾਜੀ ਉਮਰਦੀਨ ਤੇ ਮਿਉਂਸਪਲ ਕਮੇਟੀ ਦੇ ਪ੍ਰਧਾਨ ਸੁਨੀਲ ਕਮਾਰ ਨੀਨੂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਾਨਵ ਜ਼ਿੰਦਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਮੌਕੇ ਸਾਹਨਾਜ਼ ਅਲੀ ਸਕੱਤਰ ਮੁਸਲਿਮ ਕਮੇਟੀ ਮਾਨਸਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਾਰੇ ਇੱਕ ਰਹਿਬਰ ਦੇ ਜਾਏ ਹਾਂ ਤੇ ਸਾਡੇ ਰੀਤੀ ਰਿਵਾਜ਼ ਸਾਂਝੇ ਹਨ। ਇਸ ਮੌਕੇ ਮਾਸਟਰ ਸ਼ਮੀ ਖਾਨ ਨੇ ਵੀ ਆਪਣੇ ਵਿਚਾਰ ਰੱਖੇ। ਮੁਸਲਿਮ ਫ਼ਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ, ਸਹਿਰੀ ਪ੍ਰਧਾਨ ਰਵੀ ਖਾਨ, ਸ੍ਰਪਰਸਤ ਡਾਕਟਰ ਮਹਿਬੂਬ ਮਲਿਕ, ਸਲਾਹਕਾਰ ਡਾ.ਹਸਨ ਸਰਦਾਰ, ਮੁਹੰਮਦ ਇਕਬਾਲ ,ਦੀਪ ਅਕਲੀਆ, ਲਾਲੀ ਖਾਨ, ਸਾਦ੍ਹਾ ਖਾਨ, ਸਲੀਮ ਖਾਨ, ਜਗਾ ਖਾਨ ਤੇ ਆਦਿ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਤੋਂ ਇਲਾਵਾ ਮਕਬੂਲ ਅਹਿਮਦ, ਮਾਸਟਰ ਜਫਰੂਦੀਨ, ਗੋਰਾ ਖਾਨ, ਫਿਰੋਜ ਖਾਨ ਲੱਧਾ, ਸਾਦਿਕ ਖਾਨ, ਜੱਗਾ ਖਾਨ, ਕਾਸਮ ਅਲੀ, ਹਸਨ ਖਾਨ ਆਦਿ ਪਤਵੰਤਿਆਂ ਨੇ ਸ਼ਿਰਕਤ ਕੀਤੀ।