ਮੁਰਗੀ ਫ਼ਾਰਮ ਮਾਲਕ ਹੋ ਰਹੇ ਨੇ ਨਿਰਾਸ਼
ਆਂਡਿਆਂ ਦੀਆਂ ਕੀਮਤਾਂ
Publish Date: Sun, 11 Jan 2026 07:33 PM (IST)
Updated Date: Mon, 12 Jan 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਮਾਨਸਾ : ਆਂਡਿਆਂ ਦੀਆਂ ਕੀਮਤਾਂ ਭਾਵੇਂ ਵੱਧੀਆਂ ਹਨ। ਪਰ ਮੁਰਗੀ ਫ਼ਾਰਮਾਂ ਵਾਲਿਆਂ ਤੱਕ ਅਸਲ ਲਾਭ ਅਜੇ ਵੀ ਨਹੀਂ ਪੁੱਜਣ ਲੱਗਿਆ ਹੈ। ਖੇਤੀ ਵਿਭਿੰਨਤਾ ਵਾਲੇ ਇਸ ਧੰਦੇ ਵਿਚ ਸਰਕਾਰੀ ਬੇਰੁਖੀ ਕਾਰਨ ਮੁਰਗੀ ਫਾਰਮ ਮਾਲਕ ਨਿਰਾਸ਼ ਹੋਣ ਲੱਗੇ ਹਨ। ਭਾਕਿਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਬੇਸ਼ੱਕ ਸਹਾਇਕ ਧੰਦੇ ਵਜੋਂ ਕਿਸਾਨਾਂ ਨੂੰ ਮੁਰਗੀ ਫਾਰਮ ਖੋਲ੍ਹਣ ਲਈ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਫ਼ਾਰਮਾਂ ’ਚੋਂ ਆਂਡੇ ਪੈਦਾ ਹੁੰਦੇ ਹਨ, ਜਦੋਂਕਿ ਆਂਡੇ ਖਰੀਦਣ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਕੋਲ ਵੇਚਣ ਵਾਲੇ ਤਾਂ ਮੁਨਾਫ਼ਾ ਲੈ ਰਹੇ ਹਨ, ਪ੍ਰੰਤੂ ਅਸਲ ’ਚ ਆਂਡਿਆਂ ਨੂੰ ਪੈਦਾ ਕਰਨ ਵਾਲਾ ਬਹੁਤਾ ਲਾਭ ਨਹੀਂ ਕਮਾ ਰਿਹਾ ਹੈ, ਜਿਸ ਕਾਰਨ ਇਹ ਧੰਦਾ ਫੇਲ੍ਹ ਹੋਣ ਲੱਗਿਆ ਹੈ। ਲੰਬੇ ਸਮੇਂ ਤੋਂ ਇਸ ਧੰਦੇ ਨਾਲ ਜੁੜੇ ਅਜੈਬ ਸਿੰਘ ਨੇ ਦੱਸਿਆ ਕਿ ਇਹ ਕਾਰੋਬਾਰ ਪ੍ਰਾਈਵੇਟ ਖੇਤਰ ਦੇ ਹੱਥਾਂ ਵਿਚ ਹੈ, ਪਰ ਖੋਜ ਤੇ ਵਿਕਾਸ ਦਾ ਕਾਰਜ ਅਤੇ ਸਸਤੇ ਕਰਜ਼ਿਆਂ ਦਾ ਕਾਰਜ ਸਰਕਾਰ ਦੇ ਹੱਥਾਂ ਵਿਚ ਹੋਣ ਕਾਰਨ ਸਰਕਾਰੀ ਬੇਰੁੱਖੀ ਇਸ ਧੰਦੇ ਦੇ ਵਿਕਾਸ ਵਿਚ ਵੱਡਾ ਰੋੜਾ ਸਾਬਤ ਹੋ ਰਹੀ ਹੈ।