ਐੱਸਡੀ ਕੰਨਿਆ ਮਹਾਵਿਦਿਆਲਾ ਮਾਨਸਾ ਦਾ ਵਿੱਦਿਅਕ ਟੂਰ
ਸਥਾਨਕ ਐਸ.ਡੀ. ਕੰਨਿਆ ਮਹਾਂਵਿਦਿਆਲਾ
Publish Date: Thu, 09 Apr 2026 04:31 PM (IST)
Updated Date: Fri, 10 Apr 2026 04:03 AM (IST)

ਫ਼ੋਟੋ : 07 ਐਮਏਐਨ ਕੈਪਸ਼ਨ : ਵਿੱਦਿਅਕ ਟੂਰ ਦੌਰਾਨ ਵਿਦਿਆਰਥਣਾਂ ਤੇ ਸਟਾਫ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਐੱਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਵੱਲੋਂ ਕਾਲਜ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਡਾ. ਮਹਾਜਨ ਦੀ ਅਗਵਾਈ ਹੇਠ ਕੁਰੂਕਸ਼ੇਤਰ ਵਿਖੇ ਇਕ ਰੋਜ਼ਾ ਵਿੱਦਿਅਕ ਟਰਿੱਪ ਲਿਜਾਇਆ ਗਿਆ। ਇਸ ਟਰਿੱਪ ਦਾ ਉਦੇਸ਼ ਵਿਦਿਆਰਥਣਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਭਾਰਤ ਦੀ ਅਮੀਰ ਸੰਸਕ੍ਰਿਤੀ, ਇਤਿਹਾਸ ਤੇ ਵਿਰਾਸਤ ਨਾਲ ਜੋੜਨਾ ਰਿਹਾ। ਇਸ ਟਰਿੱਪ ’ਚ ਲਗਭਗ 50 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਬ੍ਰਹਮ ਸਰੋਵਰ, ਜੋਤੀਸਰ, ਸ਼੍ਰੀ. ਕ੍ਰਿਸ਼ਨਾ ਮਿਊਜੀਅਮ, ਪੈਨੋਰਮਾ ਸਾਇੰਸ ਸਿਟੀ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਦੌਰਾ ਕਰਵਾਇਆ ਗਿਆ। ਇਨ੍ਹਾਂ ਵੱਖ-ਵੱਖ ਸਥਾਨਾਂ ਤੇ ਲਿਜਾ ਕੇ ਵਿਦਿਆਰਥਣਾਂ ਨੇ ਪ੍ਰਾਚੀਨ ਭਾਰਤੀ ਸੱਭਿਆਚਾਰ, ਧਾਰਮਿਕ ਮੁੱਲਾਂ ਤੇ ਵਿਗਿਆਨਕ ਸੋਚ ਬਾਰੇ ਡੂੰਘੀ ਜਾਣਕਾਰੀ ਮਿਲੀ। ਉਨ੍ਹਾਂ ਆਪਣੀਆਂ ਕਿਤਾਬਾਂ ’ਚ ਪੜ੍ਹੇ ਗਏ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀਆਂ ਨੂੰ ਅਸਲ ਵਿੱਚ ਵੇਖ ਕੇ ਸਮਝਿਆ, ਜਿਸ ਨਾਲ ਉਨ੍ਹਾਂ ਦੀ ਸਿੱਖਣ ਸਮਰੱਥਾ ਵਿੱਚ ਵਾਧਾ ਹੋਇਆ। ਇਸ ਟਰਿੱਪ ਦੀ ਰੂਪ-ਰੇਖਾ ਟਰਿੱਪ ਇੰਚਾਰਜ ਡਾ. ਪਾਇਲ ਸੱਭਰਵਾਲ, ਮਿਸ.ਮੋਨਾ ਅਤੇ ਮਿਸ ਪੂਜਾ ਨੇ ਬੜੇ ਸੁਚੱਜੇ ਤਰੀਕੇ ਨਾਲ ਉਲੀਕੀ ਅਤੇ ਵਿਦਿਅਰਥਣਾਂ ਨੇ ਅਜਿਹੇ ਟਰਿੱਪ ਆਯੋਜਿਤ ਕਰਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ ਅਤੇ ਪ੍ਰਿੰਸੀਪਲ ਡਾ. ਗਰਿਮਾ ਮਹਾਂਜਨ ਦਾ ਉਚੇਰੇ ਤੌਰ ਤੇ ਧੰਨਵਾਦ ਕੀਤਾ। ਇਸ ਟਰਿੱਪ ਵਿੱਚ ਡਾ. ਜੋਤੀ ਬਾਲਾ, ਡਾ. ਕਮਲਜੀਤ ਕੌਰ, ਮਿਸ. ਨਰਿੰਦਰ ਕੌਰ ਵੀ ਸ਼ਾਮਲ ਰਹੇ।